ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/67

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਗਰੀਬਖਾਨਾ: ਬਸੇਰਾ
ਤੁਹਾਡੇ ਚਰਨ ਪਏ ਹਨ ਤੇ ਮੈਂਡੇ ਗਰੀਬਖਾਨੇ ਕੂੰ ਭਾਗ ਲਗ ਗਏ ਹਿਨ।
(ਤੁਹਾਡੇ ਚਰਨ ਪਏ ਨੇ ਤੇ ਮੇਰੇ ਬਸੇਰੇ ਦੇ ਭਾਗ ਖੁਲ੍ਹ ਗਏ ਨੇ)
ਗਰੂਰ/ਗ਼ਰੂਰ/ਮਗਰੂਰ: ਹੰਕਾਰ/ਗਰਬ/ਹੰਕਾਰੀ
ਮਗਰੂਰ ਨਾ ਥੀ, ਜਵਾਨੀ ਤੇ ਮਾਇਆ ਢਲਦੇ ਪਿਰਛਾਵੇਂ ਹਿਨ।
(ਹੰਕਾਰੀ ਨਾ ਹੋ, ਜਵਾਨੀ ਤੇ ਮਾਇਆ ਥੋੜ ਚਿਰੇ ਹਨ)
ਗਰੇਬਾਨ/ਗਾਟਾ: ਗਲਾਵਾਂ
ਜਨਾਬ, ਇੰਨ੍ਹੇ ਮੈਂਡੇ ਗਰੇਬਾਨ ਕੂੰ ਹੱਥ ਪਾ ਕੇ ਗਾਟਾ ਘੁਟਿਆ।
(ਸ਼੍ਰੀਮਾਨ, ਇਸ ਨੇ ਮੇਰੇ ਗਲਾਵੇਂ ਨੂੰ ਫੜ ਕੇ ਗਲ ਘੁੱਟਿਆ)
ਗਲਮਾ: ਕਮੀਜ਼ ਦਾ ਗਲਾ
ਦਰਜਨ ਨੇ ਰੂਹ ਨਾਲ ਇਸ ਸੂਹਣੇ ਗਲਮੇਂ ਕੂੰ ਸੀਤੈ।
(ਦਰਜਨ ਨੇ ਦਿਲ ਲਾ ਕੇ ਇਸ ਸੋਹਣੇ ਗਲੇ ਨੂੰ ਸਿਉਂਤਾ ਹੈ)
ਗਲੀਂ: ਗਲਾਂ ਵਿਚ
ਕਤਰਾ ਈਕੂੰ ਗਲੀਂ ਘੱਤ, ਮੈਂ ਮਾਲ ਕੱਢ ਘਿਨਾਵਾਂ।
(ਜ਼ਰਾ ਇਹਨੂੰ ਗਲੋਂ ਲਾ, ਮੈਂ ਮਾਲ ਕੱਢ ਲਿਆਵਾਂ)
ਗਲੂਲੀ: ਕੁਰਲੀ
ਵਡਲੇ ਵੇਲੇ ਪਹਿਨੂੰ ਗਲੂਲੀ ਕਰੀਂ, ਵਤ ਚਾਹ ਪੀਵੀਂ।
(ਸਵੇਰ ਵੇਲੇ ਪਹਿਲਾਂ ਕੁਰਲੀ ਕਰੀਂ, ਫਿਰ ਚਾਹ ਪੀਵੀਂ)
ਗਲੇ: ਕਨੇਡੂ
ਗਲੇ ਪਏ ਵੰਞਿਣ ਤਾਂ ਪਾਣੀ ਵੀ ਡੁਬੈਂਦੈ।
(ਕਨੇਡੂ ਫੁਲ ਜਾਣ ਤਾਂ ਪਾਣੀ ਲੰਘਦਾ ਵੀ ਦੁਖਦੈ)
ਗਵਾਰਾ: ਪਰਵਾਨ
ਤੋਕੂੰ ਮੈਡਾ ਬਚੜੇ ਨਾਲ ਨੇੜ ਗਵਾਰਾ ਨਿਵ੍ਹੇ।
(ਤੁਹਾਨੂੰ ਮੇਰੀ ਮੁੰਡੇ ਨਾਲ ਨੇੜਤਾ ਪ੍ਰਵਾਨ ਨਹੀਂ ਨਾ)
ਗਵਾਲਾ/ਗਵਾਲਣ: ਦੋਧੀ/ਗੁਜਰੀ
ਡੁੱਧ ਦਾ ਡੁੱਧ ਰਾਸ੍ਹੀ ਤੇ ਪਾਣੀ ਪਿਛੂੰ ਗਵਾਲਾ/ਗਵਾਲਣ ਕੂੰ ਘਾਟਾ ਪੋਸੀ।
(ਦੁੱਧ ਦਾ ਦੁੱਧ ਰਹਿ ਜੂ ਤੇ ਪਾਣੀ ਬਦਲੇ ਦੋਧੀ/ਗੁਜਰੀ ਨੂੰ ਘਾਟਾ ਪਊ)
ਗੰਢਣਾ: ਸੰਨ੍ਹ ਮੇਲਣਾ/ਟਾਕੀਆਂ ਲਾਉਣਾ
ਪਾਟੇ ਜਾਮੇ ਗੰਢੀਸ ਵੈਂਦੇਨ ਤੇ ਤ੍ਰੱਟੇ ਸਾਕ ਵੀ।
(ਪਾਟੇ ਕਮੀਜ਼ ਗੰਢੇ ਜਾਂਦੇ ਨੇ ਤੇ ਟੁੱਟੇ ਸਾਕਾਂ ਦੇ ਸੰਨ੍ਹ ਵੀ ਮੇਲ ਲਈਦੇ ਨੇ)
ਗ਼ਇਬ/ਗੈਬ: ਅਲੋਪ
ਵਿਕਾਸ ਦੇ ਪੰਧ ਤੇ ਯੁਗਾਂ ਪਿਛੂੰ ਬਣਮਾਨਸ ਦੀ ਪੂਛ ਗਾਇਬ ਥੀ ਗਈ।
(ਵਿਕਾਸ ਦੇ ਦੌਰ ਵਿਚ ਯੁਗਾਂ ਬਾਦ ਬਣਮਾਨਸ ਦੀ ਪੂਛ ਅਲੋਪ ਹੋ ਗਈ)

(63)