ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/68

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਗਾਹਣੇ: ਜ਼ੇਵਰ
ਤ੍ਰੀਮਤਾਂ ਤੁੰ ਗਾਹਣੇ ਤੇ ਤ੍ਰੇਵਰਾ ਦੀ ਚਮਕ ਨਾਲ ਵਿਲਾਈ ਆਂਦੇ ਹਿਨ।
(ਔਰਤਾਂ ਨੂੰ ਜ਼ੇਵਰਾਂ ਤੇ ਕਪੜਿਆਂ ਦੀ ਚਮਕ ਨਾਲ ਵਿਰਾਈ ਆਉਂਦੇ ਨੇ)
ਗਾਜ਼ੀ: ਧਾਰਮਕ ਯੋਧਾ
ਹੂਰਾਂ ਤੇ ਸੁਰਗਾਂ ਦੇ ਲਾਰੇ ਗਾਜ਼ੀ ਪੈਦਾ ਕਰਦੇ ਹਿਨ।
(ਪਰੀਆਂ ਅਤੇ ਸੁਰਗ ਦੇ ਲਾਰੇ ਧਾਰਮਕ ਯੋਧੇ ਬਣਾਂਦੇ ਨੇ)
ਗਾਟਕੇ: ਟਿਪਰੀਆਂ
ਗੋਲ ਚਕਰ ਲਾ ਕੇ ਗਾਟਕੇ ਖੇਡਦੀ ਜਵਾਨੀ ਭਲੀ ਲਗਦੀ ਹੈ।
(ਦਾਇਰਾ ਕਰ ਕੇ ਟਿਪਰੀਆਂ ਖੇਡਦੀ ਜਵਾਨੀ ਚੰਗੀ ਲਗਦੀ ਹੈ)
ਗਾਟਾ: ਗਲਾ-ਦੇਖੋ ਗਰੇਬਾਨ
ਗਾਧੀ: ਟਿੰਡਾਂ ਵਾਲੇ ਖੂਹ ਦੇ ਵਾਹਕ ਦੀ ਥਾਂ
ਗਾਧੀ ਤੇ ਬਾਹਿ ਵੰਞ ਤੇ ਢੋਲੇ ਦੀਆਂ ਲਾ।
(ਖੂਹ ਦੀ ਗਾਂਧੀ ਤੇ ਬਹਿ ਜਾ ਤੇ ਮਸਤੀ ਦੇ ਗੀਤ ਗਾ)
ਗ਼ਾਫ਼ਲ: ਲਾਪਰਵਾਹ
ਗਾਵਲ ਬੰਦਾ ਅੱਜ ਵੀ ਲੁੱਟਿਆ ਵੈਸੀ ਤੇ ਕਲ ਵੀ।
(ਲਾਪਰਵਾਹ ਬੰਦਾ ਅਜ ਵੀ ਲੁੱਟਿਆ ਤੇ ਕਲ੍ਹ ਵੀ)
ਗਾਲਬਨ: ਸ਼ਾਇਦ
ਗਾਲਬਨ ਵਪਾਰ ਦੇ ਸਾਂਝੀਦਾਰਾਂ ਵੰਡਾਰਾ ਕਰ ਘਿਧੈ।
(ਸ਼ਾਇਦ ਵਪਾਰ ਦੇ ਹਿਸੇਦਾਰਾਂ ਵੰਡਾਰਾ ਕਰ ਲਿਆ ਹੈ)
ਗਾਲਾ: ਚੱਕੀ ਵਿਚ ਰੁਕਿਆ ਅਨਾਜ
ਆਟਾ ਘੱਟ ਤੇ ਗਾਲਾ ਵੱਧ-ਕਿੰਞ ਨਿਭਸੀ।
(ਆਟਾ ਘਟ ਹੈ ਤੇ ਚਕੀ ਵਿਚ ਰੁਕਿਆ ਅਨਾਜ ਵਧ ਹੈ, ਕਿਵੇਂ ਨਿੱਭੁਗੀ)
ਗਾਲ਼ੀ ਗਾਲਾਂ/ਗਲਾਂ
ਗਾਲ੍ਹੀ ਨਾ ਕੱਢ, ਇਹ ਗਾਈਂ ਤਾਂ ਰੱਬ ਕੀਤੀਆਂ ਹਿਨ।
(ਗਾਲਾਂ ਨਾ ਦੇ, ਇਹ ਗਲਾਂ ਤਾਂ ਰੱਬ ਦੀਆਂ ਕੀਤੀਆਂ ਨੇ)
ਗਾਵਣ: ਗੀਤ
ਵਿਆਹ ਰੱਖ ਡਿੱਤਾ ਹਿਵੇ, ਗਾਵਣ ਕਡਣ ਬਲ੍ਹੈਸੋ।
(ਵਿਆਹ ਬੰਨ੍ਹ ਲਿਆ ਜੇ, ਗੀਤ ਕਦੋਂ ਬਿਠਾਉਗੇ)
ਗਾੜ: ਨਕ ਘੁੱਟ ਕੇ, ਬੇਸਾਹਾ ਕਰਕੇ
ਇਹ ਦਵਾ ਗਾੜ ਕੇ ਪਿਲਾਵਣੀ ਪੋਸੀ।
(ਇਹ ਦਵਾਈ ਨੱਕ ਘੁੱਟ ਕੇ ਮਰੀਜ਼ ਨੂੰ ਬੇਸਾਹਾ ਕਰਕੇ ਪਿਲਾਣੀ ਪਊ)
ਗਿੱਚੀ: ਧੌਣ
ਕਤਰਾ ਮੈਂਡੀ ਗਿੱਚੀ ਮੱਲ, ਡੁਖਦੀ ਪਈ ਹੈ।
(ਜ਼ਰਾ ਮੇਰੀ ਧੌਣ ਮਲ, ਦੁਖੀ ਜਾਂਦੀ ਹੈ।

(64)