ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹਨ। ਸ਼ਰਾਬੀ ਜਟ ਦੀ ਨਿਗਾਹ ਰੁਪਏ ਖ਼ਤਮ ਹੋਣ ਤੇ ਆਪਣੀ ਵਹੁਟੀ ਦੇ ਗਹਿਣਿਆਂ ਆ ਟਿਕਦੀ ਹੈ। ਅਜਿਹੇ ਪਤੀ ਦੀ ਵਹੁਟੀ ਆਪਣੀ ਮਾਂ ਅੱਗੇ ਦੁਖ ਫੋਲਦੀ ਹੈ: -

ਸੱਗੀ ਮੰਗਦਾ ਮਾਏਂ
ਫੁਲ ਮੰਗਦਾ ਨਾਲੇ
ਨਾਲੇ ਮੰਗਦਾ ਮਾਏਂ
ਅਧੀਆ ਸ਼ਰਾਬ ਦਾ।

ਸੱਗੀ ਦੇ ਦੇ ਧੀਏ
ਫੁਲ ਦੇ ਦੇ ਨਾਲੇ
ਮੱਥੇ ਮਾਰ ਧੀਏ ਠੇਕੇਦਾਰ ਦੇ

ਕਾਂਟੇ ਮੰਗਦਾ ਮਾਏਂ
ਬਾਲੀਆਂ ਮੰਗਦਾ ਨਾਲੇ
ਨਾਲੇ ਮੰਗਦਾ ਮਾਏਂ
ਅਧੀਆ ਸ਼ਰਾਬ ਦਾ
ਕਾਂਟੇ ਦੇ ਦੇ ਧੀਏ
ਬਾਲੀਆਂ ਦੇ ਦੋ ਨਾਲੇ
ਮੱਥੇ ਮਾਰ ਧੀਏ ਠੇਕੇਦਾਰ ਦੇ

ਸ਼ਰਾਬ ਕਈ ਐਬਾਂ ਦੀ ਜੜ੍ਹ ਹੋਇਆ ਕਰਦੀ ਹੈ - ਸ਼ਰਾਬ ਪੀ ਕੇ ਲੋਕੀ ਕੀ ਕੀ ਨੀ ਕਰਦੇ। ਕੂੰਜ ਕੁਰਲਾਵੇ ਨਾ ਤੇ ਹੋਰ ਕੀ ਕਰੇ:-

ਟੁੱਟ ਪੈਣਾ ਤਾਂ ਜੂਆ ਖੇਡਦਾ
ਕਰਦਾ ਅਜਬ ਬਹਾਰਾਂ
ਮਾਸ ਸ਼ਰਾਬ ਕਦੇ ਨੀ ਛੱਡਦਾ
ਦੇਖ ਓਸ ਦੀਆਂ ਕਾਰਾਂ
ਗਹਿਣੇ ਕਪੜੇ ਲੈ ਗਿਆ ਸਾਰੇ
ਕੂਕਾਂ ਕਹਿਰ ਦੀਆਂ ਮਾਰਾਂ
ਜੋ ਚਾਹੇ ਤਾਂ ਸੋਟਾ ਫੇਰੇ
ਦੁਖੜੇ ਨਿਤ ਸਹਾਰਾਂ
ਚੋਰੀ ਯਾਰੀ ਦੇ ਵਿੱਚ ਪੱਕਾ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 97