ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/111

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਾ ਕੇ ਆਪਣੇ ਘਰ ਲੈ ਗਿਆ। ਚੰਦਾ ਮੁਗਲ ਨੂੰ ਅੱਗ ਬਾਲਣ ਲਈ ਕਹਿੰਦੀ ਹੈ ਤੇ ਫੇਰ ਢੇਰ ਸਾਰੀਆਂ ਲੱਕੜਾਂ ਦੀ ਚਿਖਾ ਬਣਾ ਕੇ ਜਲ ਮਰਦੀ ਹੈ।

ਗੀਤ ਦੀਆਂ ਅੰਤਲੀਆਂ ਤੁਕਾਂ ਦਾ ਭਾਵ ਹੈ 'ਚੰਦਾ ਦੀ ਚਿਖਾ ਇੰਜ ਭੜਕ ਉਠੀ ਕਿ ਸਾਰੇ ਘਰ ਵਿੱਚ ਧੂਆਂ ਭਰ ਗਿਆ। ਮੁਗਲ ਦੀ ਦਾੜ੍ਹੀ ਜਲ ਗਈ ਤੇ ਉਹ ਵੀ ਮਰ ਗਿਆ।'

ਇਸੇ ਵਿਸ਼ੇ ਨਾਲ ਸਬੰਧਤ ਇਕ ਬ੍ਰਿਜ ਲੋਕ ਗੀਤ ਸ਼੍ਰੀ ਕ੍ਰਿਸ਼ਨ ਦਾਸ ਨੇ ਆਪਣੀ ਹਿੰਦੀ ਪੁਸਤਕ 'ਲੋਕ ਗੀਤੋਂ ਕੀ ਸਮਾਜਿਕ ਵਿਆਖਿਆ' ਦੇ ਪੰਨਾ 155 ਤੋਂ 158 'ਤੇ ਦਰਜ ਕੀਤਾ ਹੈ। ਇਸ ਗੀਤ ਦੀ ਨਾਇਕਾ 'ਚੰਦਰਾਵਾਲੀ' ਹੈ। ਉਹ ਵੀ ਆਪਣੇ ਆਪ ਨੂੰ ਚਿਖਾ ਵਿੱਚ ਜਲਾ ਲੈਂਦੀ ਹੈ।

ਹੋ ਸਕਦਾ ਹੈ ਭਾਰਤ ਦੇ ਹੋਰਨਾਂ ਪ੍ਰਾਂਤਾਂ ਵਿੱਚ ਵੀ ਇਹ ਗੀਤ ਪ੍ਰਚੱਲਤ ਹੋਵੇ। ਇਸ ਸੰਬੰਧੀ ਤੁਲਨਾਤਮਕ ਅਧਿਐਨ ਦੀ ਲੋੜ ਹੈ।

ਦੂਜਾ ਗੀਤ ਵੀ ਮੁਗਲ ਰਾਜ ਸਮੇਂ ਦਾ ਹੀ ਹੈ। ਇਸ ਗੀਤ ਵਿੱਚ ਇਕ ਮੁਗਲ ਕਰਮਚਾਰੀ ਦੁਧ ਵੇਚਣ ਆਈ ਗੁਜਰੀ ਤੇ ਡੋਰੇ ਸੁਟਦਾ ਹੈ। ਪਰ ਉਹ ਆਨੀਂ ਬਹਾਨੀਂ ਦਿਨ ਚੜ੍ਹਾਕੇ ਆਪਣੇ ਸੱਤ ਨੂੰ ਬਚਾ ਲੈਂਦੀ ਹੈ। ਗੀਤ ਦੇ ਬੋਲ ਹਨ: -

ਕਿਤਨਾ ' ਕ ਤੇਰਾ ਦੁਧੀਆ
ਕੈ ਰੁਪਏ ਸੇਰ ਨੀ ਮਾਨੋ

ਪਾਈਆ 'ਕ ਮੇਰਾ ਦੁਧੀਆ
ਪੰਜ ਰੁਪਏ ਸੇਰ ਵੇ ਮੁਗਲਾ

ਪੰਜ ਦੇ ਭਾਵੇਂ ਦਸ ਲੈ ਲੈ
ਨੀ ਤੂੰ ਤੰਬੂ ਅੰਦਰ ਆ।

ਤੰਬੂ ਅੰਦਰ ਕਿਕਣ ਆਵਾਂ
ਮੇਰੀ ਸੱਸ ਉਡੀਕੇ ਵੇ ਮੁਗਲਾ

ਸੱਸ ਤੇਰੀ ਨੂੰ ਅੰਨ੍ਹੀ ਕਰਾਂ
ਕੰਨਾਂ ਤੇ ਕਰਾਂ ਬੋਲੀ
ਨੀ ਤੂੰ ਤੰਬੂ ਅੰਦਰ ਆ

ਤੰਬੂ ਅੰਦਰ ਕਿਕਣ ਆਵਾਂ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 107