ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੌਲੇ ਖੜ ਕੇ ਸੁਣ ਲੈ ਵੀਰਨਾ
ਕੀ ਬੋਲਦੀ ਅੰਦਰ ਸੱਸ ਮੇਰੀ
ਰੁੱਖੀ ਮਿੱਸੀ ਖਾ ਲੈ ਵੀਰਨਾ
ਬੰਦੇ ਮਿੱਠੇ ਦਾ ਜ਼ਿਕਰ ਨੀ ਕਰਨਾ
ਕੁੱਲੀਆਂ ’ਚ ਦਿਨ ਕੱਟਦੀ
ਕਾਹਨੂੰ ਆਇਐਂ ਵੇ ਸਰਵਣਾ ਵੀਰਾ
ਉਹ ਉਸ ਨੂੰ ਹੌਂਸਲਾ ਦੇਂਦਾ ਹੈ:
ਕਿਹੜੇ ਦੁੱਖ ਤੋਂ ਫੜੀ ਦਿਲਗੀਰੀ
ਭਾਈਆਂ ਦੀ ਭੈਣ ਬਣ ਕੇ
ਭੈਣ ਦੇ ਦੁੱਖ ਸੁਣਕੇ ਵੀਰ ਦਿਆਂ ਨੈਣਾਂ ਵਿਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਤੁਰਦੇ ਹਨ:
ਹੌਲੀ ਹੌਲੀ ਰੋ ਵੀਰਨਾ
ਤੇਰੇ ਹੰਝੂਆਂ ਦੇ ਹਾਰ ਪਰੋਵਾਂ
ਪ੍ਰਦੇਸੀਂ ਬੈਠੀ ਭੈਣ ਨੂੰ ਆਪਣੇ ਵੀਰੇ ਦੀ ਯਾਦ ਸਦਾ ਤੜਪਾਉਂਦੀ ਰਹਿੰਦੀ ਹੈ:
ਉੱਚੇ ਨੀਵੇਂ ਟਾਹਲੀਏਂ
ਵਿੱਚ ਗੁਜਰੀ ਦੀ ਪੀਂਘ ਵੇ ਮਾਹੀਆ
ਕੋਠੇ ਉੱਤੇ ਕੋਠੜੀ
ਹੇਠ ਵਸੇਂਦਾ ਸੁਨਿਆਰ ਮਾਹੀਆ
ਸੱਸੀ ਦੀਆਂ ਘੜਦੇ ਬਾਲੀਆਂ
ਮੇਰਾ ਘੜਦੇ ਹਾਰ ਮਾਹੀਆ
ਸੱਸੀ ਦੀਆਂ ਚਮਕਣ ਬਾਲੀਆਂ
ਮੇਰਾ ਚਮਕੇ ਹਾਰ ਮਾਹੀਆ
ਸੱਸੀ ਦੀਆਂ ਟੁਟ ਗਈਆਂ ਬਾਲੀਆਂ
ਮੇਰਾ ਟੁੱਟ ਗਿਆ ਹਾਰ ਮਾਹੀਆ।
ਕੋਠੇ ਉੱਤੇ ਕੋਠੜੀ
ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 34