ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਲਾ ਕੌਂ ਕਲੱਟ ਦਾ
ਰੱਸਾ ਪਾਵਾਂ ਪੱਟ ਦਾ
ਅਸਮਾਨ ਉੱਡਿਆ ਜਾਵੇ
ਮੂਹਰੇ ਆਇਆ ਦਰਿਆ
ਦਰਿਆ ਪੀਤਾ ਪਾਣੀ
ਅਜੇ ਵੀ ਤਰਹਾਇਆ
(ਦੀਵਾ)

ਦੀਵੇ ਬਾਰੇ ਇਕ ਹੋਰ ਅਣੋਖੀ ਜਹੀ ਬੁਝਾਰਤ ਹੈ:-

ਨੀ ਗਿਆ ਨੀ
ਉਹ ਨੀ ਹੋਣਾ
ਜੇ ਉਹ ਹੁੰਦਾ
ਤਾਂ ਜਾਂਦਾ ਕਿਉਂ
(ਦੀਵਾ)

ਦੀਵਾ ਸਲਾਈ ਤੋਂ ਬਿਨਾਂ ਕੌਣ ਦੀਵਾ ਜਲਾਣ ਲਈ ਅੱਗ ਪੈਦਾ ਕਰ ਸਕਦਾ ਹੈ। ਕਿੰਨੀ ਹਾਸੇ ਭਰੀ ਬੁਝਾਰਤ ਰਚੀ ਹੈ ਕਿਸੇ ਨੇ ਇਹਦੇ ਬਾਰੇ:-

ਹਨੇਰ ਘੁੱਪ ਹਨੇਰ ਘੁੱਪ
ਹਨੇਰ ਘੁੱਪ ਥੰਮਿਆ
ਨੂੰਹ ਨੇ ਮਾਰੀ ਲੱਤ
ਸੌਹਰਾ ਜੰਮਿਆ
(ਦੀਵਾ ਸਲਾਈ)

ਮੰਜਾ ਵੀ ਤਾਂ ਲੋੜੀਂਦੀ ਵਸਤੂ ਹੈ ਘਰ ਦੀ। ਇਸ ਬਾਰੇ ਵੀ ਕਿਉਂ ਨਾ ਬੁਝਾਰਤਾਂ ਪਾਈਆਂ ਜਾਣ:-

ਡੱਬ ਖੜੱਬੀ ਬੱਕਰੀ

78/ ਲੋਕ ਬੁਝਾਰਤਾਂ