ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਬੁਝਾਰਤਾਂ ਘੜ ਲਈਆਂ:-
ਖਡ 'ਚ ਗੋਹ
ਪੂਛ ਨੰਗ ਐ
(ਕੜਛੀ)

ਜਾਂ

ਇਕ ਕੁੜੀ ਕੌਲ਼ੇ ਨਾਲ਼
ਮੂੰਹ ਲਾਈਂ ਖੜੀ ਏ
(ਕੜਛੀ)

ਅਤੇ

ਹਾਬੜ ਦਾਬੜ ਪਈ ਕੁੜੇ
ਪੜਥੱਲੋ ਕਿਧਰ ਗਈ ਕੁੜੇ
(ਕੜਛੀ)

ਸੂਹਣ ਅਤੇ ਰੜਕਾ ਵੀ ਤਾਂ ਘਰ ਦੀ ਸਫਾਈ ਦੇ ਜੁੰਮੇਵਾਰ ਹਨ:-

ਅੰਦਰ ਭੂਟੋ ਬਾਹਰ ਭੂਟੋ
ਸ਼ੂ ਭੂਟੋ
(ਸੂੰਹਣ)

ਅਤੇ

ਸਵੇਰੇ
ਸਵੇਰੇ ਸਵੇਰੇ
ਲੱਕ ਬੰਨ੍ਹ ਕੇ
ਸਪਾਹੀ ਵਿਹੜੇ ਫਿਰ ਗਿਆ
(ਰੜਕਾ)

ਉਖਲੀ ਮੋਹਲ਼ਾਂ ਵੀ ਤਾਂ ਜ਼ਨਾਨੀਆਂ ਦਾ ਲਹੂ ਪਸੀਨਾ ਇੱਕ ਕਰ ਛੱਡਦਾ

ਹੈ:-

84/ ਲੋਕ ਬੁਝਾਰਤਾਂ