ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਸ਼ਮਣ ਮੂਰਖ਼ ਮਿੱਤਰ ਨਾਲੋਂ ਚੰਗਾ ਹੁੰਦਾ ਹੈ, ਮੂਰਖ਼ ਮਿੱਤਰ ਦੀ ਮੂਰਖ਼ਤਾ ਨਾਲ਼ ਕਈ ਵਾਰ ਨਮੋਸ਼ੀ ਸਹਿਣੀ ਪੈਂਦੀ ਹੈ।

ਦਾਲ ਅਲੂਣੀ ਤੇ ਕਪੜੇ ਸਬੂਣੀ———-ਇਹ ਅਖਾਣ ਉਹਨਾਂ ਸਫ਼ੈਦਪੋਸ਼ਾਂ ਦੀ ਮਨੋਭਾਵਨਾ ਨੂੰ ਪ੍ਰਗਟ ਕਰਦਾ ਹੈ ਜੋ ਭੁੱਖੇ ਰਹਿੰਦੇ ਹੋਏ ਵੀ ਬਣ-ਠਣ ਕੇ ਬਾਹਰ ਨਿਕਲਦੇ ਹਨ। | ਦਾਲ ਟਿੱਕੀ ਖਾਹ, ਨੱਕ ਦੀ ਸੇਧੇ ਜਾਹ-ਇਹ ਅਖਾਣ ਸਵਾਦ ਮਗਰ ਲੱਗੇ ਬੰਦੇ ਨੂੰ ਵਰਜਣ ਤੇ ਸਮਝਾਉਣ ਲਈ ਵਰਤਿਆ ਜਾਂਦਾ ਹੈ। ਸਾਦਾ ਖਾਣਾ ਸਿਹਤ ਲਈ ਗੁਣਕਾਰੀ ਹੈ।

ਦਾਲ ਵਿੱਚ ਕੁਝ ਕਾਲਾ ਕਾਲਾ ਹੈ-ਜਦੋਂ ਕਿਸੇ ਮਾਮਲੇ ਵਿੱਚ ਦੂਜਾ ਬੰਦਾ ਕੋਈ ਗੱਲ ਛੁਪਾਉਣ ਦੀ ਕੋਸ਼ਿਸ਼ ਕਰੇ, ਉਦੋਂ ਇੰਜ ਆਖਦੇ ਹਨ।

ਦਾੜੀ ਨਾਲੋਂ ਮੁੱਛਾਂ ਵੱਧ ਗਈਆਂ-ਜਦੋਂ ਆਮਦਨ ਨਾਲੋਂ ਖ਼ਰਚ ਵੱਧ ਹੋ ਜਾਵੇ, ਜਾਂ ਉਦੋਂ ਜੇ ਕਿਸੇ ਛੋਟੀ ਵਸਤੁ ’ਤੇ ਵੱਡੀ ਨਾਲੋਂ ਵੱਧ ਖ਼ਰਚਾ ਕਰਨਾ ਪੈ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਦਿੱਤੀ ਖ਼ਲ ਨਾ ਖਾਏ ਭੜੂਆ ਕੋਹਲੂ ਚੱਟਣ ਜਾਏ-ਜਦੋਂ ਕੋਈ ਬੰਦਾ ਦਿੱਤੀ ਚੀਜ਼ ਲੈਣ ਤੋਂ ਨਾਂਹ-ਨੁੱਕਰ ਕਰੇ ਪ੍ਰੰਤੂ ਮਗਰੋਂ ਉਸੇ ਚੀਜ਼ ਨੂੰ ਲੈਣ ਲਈ ਹੱਥ-ਪੈਰ ਮਾਰੇ, ਉਦੋਂ ਆਖਦੇ ਹਨ।

ਦਿੱਤੇ ਬਾਝ ਨਾ ਉਤਰਦੇ ਹੁਦਾਰ ਪਰਾਏ-ਭਾਵ ਇਹ ਹੈ ਕਿ ਕਿਸੇ ਪਾਸੋਂ ਲਿਆ ਹੋਇਆ ਕਰਜ਼ਾ ਮੋੜਨ ’ਤੇ ਹੀ ਖ਼ਲਾਸੀ ਹੁੰਦੀ ਹੈ।

ਦਿਨ ਗਵਾਇਆ ਤੌਂ ਕੇ, ਰਾਤ ਗਵਾਈ ਸੌਂ ਕੇ-ਕਿਸੇ ਵਿਹਲੜ ਤੇ ਨਿਕੰਮੇ ਬੰਦੇ ਬਾਰੇ ਗੱਲ ਕਰਦਿਆਂ ਇਹ ਅਖਾਣ ਵਰਤਦੇ ਹਨ।

ਦਿਲ ਆਵੇ ਗਧੀ ਤੇ ਤਾਂ ਪਰੀ ਕੀ ਚੀਜ਼ ਐ-ਜਦੋਂ ਕੋਈ ਜਣਾ ਚੰਗੀ ਚੀਜ਼ ਨੂੰ ਛੱਡ ਕੇ ਮੰਦੀ ਚੀਜ਼ ਨੂੰ ਪਸੰਦ ਕਰੇ, ਉਦੋਂ ਆਖੀਦਾ ਹੈ।

ਦਿਲ ਹਰਾਮੀ ਹੁਜਤਾਂ ਢੇਰ-ਜਦੋਂ ਕਿਸੇ ਦਾ ਕੰਮ ਕਰਨ ਨੂੰ ਮਨ ਨਾ ਮੰਨੇ ਐਵੇਂ ਬਹਾਨੇ ਘੜੀ ਜਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਦਿਲ ਹੋਵੇ ਚੰਗਾ, ਕਟੋਰੇ ਵਿੱਚ ਗੰਗਾ-ਭਾਵ ਇਹ ਹੈ ਕਿ ਜੇ ਮਨ ਸਾਫ਼ ਹੋਵੇ ਤਾਂ ਬਾਹਰ ਤੀਰਥਾਂ ’ਤੇ ਜਾਣ ਦੀ ਲੋੜ ਨਹੀਂ ਘਰ ਵਿੱਚ ਹੀ ਚੰਗਾ ਹੈ।

ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਯਤਨ ਕਰਨ ਮਗਰੋਂ ਵੀ ਕਿਸੇ ਦੇ ਦਿਲ ਦਾ ਭੇਤ ਨਾ ਪਾ ਸਕੇ।

ਦਿਲ ਦਾ ਮਹਿਰਮ ਕੋਈ ਨਾ ਮਿਲਿਆ, ਜੋ ਮਿਲਿਆ ਸੋ ਗਰਜ਼ੀ——ਜਦੋਂ ਕਿਸੇ

ਲੋਕ ਸਿਆਣਪਾਂ/109