ਆਰੰਭਿਆ ਹੋਇਆ ਕੰਮ ਲਗਭਗ ਪੂਰਾ ਹੋਣ ਵਾਲਾ ਹੋਵੇ, ਪ੍ਰੰਤੂ ਕਿਸੇ ਕਾਰਨ ਮੁਕੰਮਲ ਹੁੰਦਾ-ਹੁੰਦਾ ਰਹਿ ਜਾਵੇ, ਉਂਦੋਂ ਇਹ ਅਖਾਣ ਬੋਲਦੇ ਹਨ।
ਨਹੁਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ ਜਦੋਂ ਕੋਈ ਸਾਕ ਸਬੰਧੀ ਅਕਾਰਨ ਹੀ ਰੁਸ ਜਾਵੇ, ਉਸ ਨੂੰ ਮਨਾਉਣ ਸਮੇਂ ਇਹ ਅਖਾਣ ਬੋਲਦੇ ਹਨ।
ਨਕਦ ਅੱਜ ਹੁਦਾਰ ਕੱਲ੍ਹ ਉਦਾਰ ਨਾ ਮੋੜਨ ਵਾਲਿਆਂ ਤੋਂ ਤੰਗ ਆ ਕੇ ਅਕਸਰ ਦੁਕਾਨਦਾਰ ਇਹ ਅਖਾਣ ਲਿਖ ਕੇ ਆਪਣੀ ਦੁਕਾਨ ਤੇ ਲਾ ਲੈਂਦੇ ਹਨ।
ਨੰਗ ਪੁੱਤ ਚੋਰਾਂ ਨਾਲ ਖੇਡੇ ਭਾਵ ਇਹ ਹੈ ਕਿ ਗ਼ਰੀਬ ਆਦਮੀ ਨੂੰ ਚੋਰੀ ਦਾ ਡਰ ਨਹੀਂ ਹੁੰਦਾ।
ਨੱਚਣ ਲੱਗੀ ਤਾਂ ਘੁੰਗਟ ਕੀ ਭਾਵ ਇਹ ਹੈ ਕਿ ਜਿਹੜਾ ਕੰਮ ਆਪਣੀ ਮਰਜ਼ੀ ਵਿਰੁੱਧ ਕਰਨ ਹੀ ਲੱਗੇ ਹੋ, ਉਸ ਨੂੰ ਕਰਨ ਵਿੱਚ ਕਾਹਦੀ ਸ਼ਰਮ ਹੈ।
ਨੱਚਣ ਵਾਲ਼ੀ ਦੇ ਪੈਰ ਨਚੱਲੇ ਨਹੀਂ ਰਹਿੰਦੇ ਭਾਵ ਇਹ ਹੈ ਕਿ ਬੰਦਾ ਆਪਣੇ ਸੁਭਾਅ ਅਤੇ ਕਿੱਤੇ ਅਨੁਸਾਰ ਕੋਈ ਨਾ ਕੋਈ ਹਰਕਤ ਕਰਕੇ ਉਸ ਦਾ ਪ੍ਰਗਟਾਵਾ ਕਰ ਦਿੰਦਾ ਹੈ।
ਨੱਥ ਖਸਮ ਹੱਥ ਇਸ ਅਖਾਣ ਰਾਹੀਂ ਇਹ ਦੱਸਿਆ ਗਿਆ ਹੈ ਕਿ ਬੰਦਾ ਉਹੋ ਕੁਝ ਕਰਦਾ ਹੈ ਜੋ ਕੁਝ ਉਸ ਦਾ ਮਾਲਕ ਉਸ ਪਾਸੋਂ ਕਰਵਾਉਂਦਾ ਹੈ।
ਨਦੀ ਕਿਨਾਰੇ ਰੁਖੜਾ, ਕਿਚਰਕ ਬੰਨ੍ਹੇ ਧੀਰ ਬੁਢਾਪੇ ਦੀ ਉਮਰ ਭੋਗਦੇ ਸਮੇਂ ਜਦੋਂ ਇਹ ਦੱਸਣਾ ਹੋਵੇ ਕਿ ਬੰਦੇ ਦੇ ਸਰੀਰ ਦਾ ਕੋਈ ਭਰੋਸਾ ਨਹੀਂ ਕਦੋਂ ਤੁਰ ਜਾਵੇ, ਓਦੋਂ ਇਹ ਅਖਾਣ ਬੋਲਦੇ ਹਨ।
ਨਦੀ ਨਾਵ ਸੰਜੋਗੀ ਮੇਲੇ ਕੁਝ ਸਮਾਂ ਰਲ-ਮਿਲ ਕੇ ਬਿਤਾਉਣ ਮਗਰੋਂ ਮਿੱਤਰ ਬੇਲੀ ਵਿਛੜਨ ਲੱਗਿਆਂ ਇੰਜ ਆਖਦੇ ਹਨ।
ਨਮਾਜ਼ ਬਖ਼ਸ਼ਾਉਣ ਗਏ ਰੋਜ਼ੇ ਗਲ ਪਏ ਜਦੋਂ ਕੋਈ ਬੰਦਾ ਆਪਣੇ ਮਾਲਕ ਪਾਸੋਂ ਕੋਈ ਸਹੂਲਤ ਮੰਗਣ ਗਿਆ ਵਿਗਾਰ ਗਲ ਪੁਆ ਆਵੇ, ਉਦੋਂ ਇੰਜ ਆਖਦੇ ਹਨ।
ਨਵਾਂ ਨੌਂ ਦਿਨ ਪੁਰਾਣਾ ਸੌ ਦਿਨ ਜਦੋਂ ਕੋਈ ਬੰਦਾ ਆਪਣੇ ਨਵੇਂ ਬਣਾਏ ਸੱਜਣਾਂ-ਮਿੱਤਰਾਂ ਨਾਲ ਬਹੁਤਾ ਸਮਾਂ ਬਤੀਤ ਕਰੇ ਤੇ ਪੁਰਾਣਿਆਂ ਨੂੰ ਵਿਸਾਰ ਦੇਵ, ਉਦੋਂ ਇਹ ਅਖਾਣ ਵਰਤਦੇ ਹਨ। ਭਾਵ ਇਹ ਹੈ ਕਿ ਨਵੇਂ ਵੀ ਪੁਰਾਣੇ ਹੋ ਜਾਣੇ ਹਨ, ਕੰਮ ਤਾਂ ਪੁਰਾਣੇ ਹੀ ਆਉਣਗੇ।
ਨਾ ਉਰਾਰ ਨਾ ਪਾਰ, ਅਧਕੜੇ ਵਿਚਕਾਰ ਜਦੋਂ ਕੋਈ ਬੰਦਾ ਦੁਬਿੱਧਾ ਵਿੱਚ ਪਿਆ ਕੋਈ ਅੰਤਿਮ ਫੈਸਲਾ ਨਾ ਲੈ ਸਕੇ, ਉਦੋਂ ਇੰਜ ਆਖਦੇ ਹਨ।
ਨਾ ਅਗਲੀ ਤੋਂ ਨਾ ਪਿਛਲੀ ਤੋਂ, ਮੈਂ ਸਦਕੇ ਜਾਵਾਂ ਵਿਚਲੀ ਤੋਂ ਸਿਆਣੇ ਲੋਕ
ਲੋਕ ਸਿਆਣਪਾਂ/114