ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੱਸਣਾ ਹੋਵੇ ਕਿ ਭਾਵੇਂ ਜਿੰਨੀ ਮਰਜ਼ੀ ਸੋਚ ਵਿਚਾਰ ਕਰ ਲਵੋ, ਸਿੱਟਾ ਇੱਕੋ ਹੀ ਨਿਕਲਣਾ ਹੈ।

ਸੌ ਚਾਚਾ ਇਕ ਪਿਉ, ਸੌ ਦਾਰੂ ਇਕ ਘਿਉ——ਜਦੋਂ ਇਹ ਦੱਸਣਾ ਹੋਵੇ ਕਿ ਪਿਓ ਤੋਂ ਵੱਧ ਕੇ ਹਿੱਤ ਕਰਨ ਵਾਲ਼ਾ ਕੋਈ ਹੋਰ ਸਾਕ ਸਬੰਧੀ ਨਹੀਂ ਹੁੰਦਾ ਅਤੇ ਸਿਹਤ ਦੀ ਤੰਦਰੁਸਤੀ ਲਈ ਘਿਉ ਵਰਗਾ ਕੋਈ ਹੋਰ ਦਾਰੂ ਨਹੀਂ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਸੌ ਦਾਰੂ ਇਕ ਪਰਹੇਜ਼——ਇਸ ਅਖਾਣ ਦਾ ਭਾਵ ਇਹ ਹੈ, ਆਪਣੇ ਸਰੀਰ ਨੂੰ ਬੀਮਾਰੀ ਤੋਂ ਮੁਕਤ ਕਰਨ ਲਈ ਪ੍ਰਹੇਜ਼ ਕਰਨਾ ਚੰਗਾ ਹੁੰਦਾ ਹੈ, ਪ੍ਰਹੇਜ਼ ਕਰਨ ਕਰਕੇ ਸਰੀਰ ਨੂੰ ਕੋਈ ਬੀਮਾਰੀ ਨਹੀਂ ਚਿੰਬੜਦੀ ਤੇ ਦਾਰੁ ਦੀ ਲੋੜ ਨਹੀਂ ਪੈਂਦੀ।

ਸੌ ਦਿਨ ਚੋਰ ਦਾ ਇਕ ਦਿਨ ਸਾਧ ਦਾ——ਭਾਵ ਇਹ ਹੈ ਕਿ ਭਾਵੇਂ ਲੋਕਾਂ ਤੋਂ ਚੋਰੀ ਕਿੰਨੇ ਬੁਰੇ ਕੰਮ ਕਰ ਲਵੋ ਆਖ਼ਰ ਬੁਰਾਈ ਇਕ ਦਿਨ ਜਗ ਜਾਹਰ ਹੋ ਹੀ ਜਾਂਦੀ ਹੈ।

ਸੌਕਣ ਸਹੇਲੀ ਨਹੀਂ, ਲੁਬਾਣਾ ਬੇਲੀ ਨਹੀਂ——ਭਾਵ ਅਰਥ ਇਹ ਹੈ ਕਿ ਸੌਂਕਣਾਂ ਕਦੀ ਵੀ ਸਹੇਲੀਆਂ ਨਹੀਂ ਬਣ ਸਕਦੀਆਂ, ਉਹ ਸਦਾ ਬੁਰਾਈ ਹੀ ਕਰਦੀਆਂ ਹੁੰਦੀਆਂ ਹਨ, ਇਸੇ ਪ੍ਰਕਾਰ ਲੁਬਾਣਿਆਂ ਪਾਸੋਂ ਵੀ ਮਿੱਤਰਤਾ ਦੀ ਆਸ ਨਹੀਂ ਰੱਖਣੀ ਚਾਹੀਦੀ।

ਸੌਂਕਣ ਤੇ ਸੁਹਾਗਣ ਕੇਹੀ, ਕਰ ਦੇ ਰੱਬਾ ਇੱਕੋ ਜੇਹੀ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਦੂਜੇ ਬੰਦੇ ਪਾਸੋਂ ਅਤਿ ਦੁਖੀ ਹੋ ਕੇ, ਦੂਜੇ ਨੂੰ ਦੁਖੀ ਦੇਖਣ ਦੀ ਭਾਵਨਾ ਨਾਲ਼ ਆਪਣੇ ਆਪ ਨੂੰ ਦੁੱਖਾਂ ਵਿੱਚ ਪਾਵੇ।

ਸੌਣਾ ਰੂੜੀਆਂ ਤੇ ਸੁਫ਼ਨੇ ਸ਼ੀਸ਼ ਮਹਿਲਾਂ ਦੇ——ਜਦੋਂ ਕੋਈ ਥੋੜ੍ਹੇ ਅਣਥਕ ਵਸੀਲਿਆਂ ਵਾਲ਼ਾ ਬੰਦਾ ਵੱਡੀਆਂ-ਵੱਡੀਆਂ ਅਤੇ ਨਾ ਪੂਰੀਆਂ ਹੋਣ ਵਾਲ਼ੀਆਂ ਆਸਾਂ ਦੇ ਸੁਪਨੇ ਲਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਹਸਦਾ ਪਿਉ ਦਾ ਰੋਂਦਾ ਮਾਂ ਦਾ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਹਸਦੇ ਖੇਡਦੇ ਪੁੱਤਰ ਨੂੰ ਬਾਪ ਲਾਡ ਲਡਾਉਂਦਾ ਹੈ ਤੇ ਜਦੋਂ ਉਹ ਰੋਣ ਲੱਗ ਪਵੇ ਤਾਂ ਮਾਂ ਦੇ ਹਵਾਲੇ ਕਰ ਦਿੰਦਾ ਹੈ। ਨਫ਼ੇ ਵਾਲ਼ੇ ਕੰਮ ਵਿੱਚ ਹਰ ਕੋਈ ਭਾਈਵਾਲ ਬਣਨਾ ਚਾਹੁੰਦਾ ਹੈ ਪੰਤੂ ਘਾਟੇ ਵੇਲੇ ਸਾਥ ਛੱਡ ਦਿੰਦਾ ਹੈ।

ਹਸਦਿਆਂ ਦੇ ਘਰ ਵਸਦੇ——ਇਸ ਅਖਾਣ ਵਿੱਚ ਹੱਸਣ, ਖੇਡਣ ਵਾਲੇ ਬੰਦਿਆਂ ਦੀ ਵਡਿਆਈ ਕੀਤੀ ਗਈ ਹੈ। ਭਾਵ ਇਹ ਹੈ ਕਿ ਜਿਹੜੇ ਪਰਿਵਾਰਾਂ ਦੇ ਜੀ ਹੱਸਦੇ-ਖੇਡਦੇ ਰਹਿੰਦੇ ਹਨ, ਉਹ ਪਰਿਵਾਰ ਸੁਖੀ ਵਸਦੇ ਹਨ।

ਹਸਾਏ ਦਾ ਨਾਂ ਨਹੀਂ, ਰਵਾਏ ਦਾ ਹੋ ਜਾਂਦਾ ਹੈ——ਭਾਵ ਇਹ ਹੈ ਕਿ ਕਿਸੇ ਦੀ ਲੰਮਾ ਸਮਾਂ ਦੇਖ ਭਾਲ਼ ਕਰਨ ਮਗਰੋਂ ਜੇ ਸੇਵਾ ਕਰਨ ਵਾਲ਼ੇ ਵੱਲੋਂ ਕੋਈ ਨੁਕਸਾਨ ਹੋ

ਲੋਕ ਸਿਆਣਪਾਂ/49