ਜਾਵੇ, ਤਾਂ ਉਸ ਵੱਲੋਂ ਕੀਤੀ ਸੇਵਾ ਨੂੰ ਭੁੱਲ ਕੇ ਉਲਟਾ ਉਸ ਨੂੰ ਝਿੜਕਾਂ ਮਿਲਦੀਆਂ ਹਨ।
ਹੱਕ ਪਛਾਣ ਪੂਰਾ ਈਮਾਨ ਭਾਵ ਇਹ ਹੈ ਕਿ ਹੱਕ-ਨਾ ਹੱਕ ਦਾ ਖ਼ਿਆਲ ਕਰਕੇ ਜੀਵਨ ਵਿੱਚ ਵਿਚਰਨਾ ਹੀ ਅਸਲੀ ਈਮਾਨਦਾਰੀ ਹੈ।
ਹੰਕਾਰ ਦਾ ਸਿਰ ਨੀਂਵਾਂ ਹੁੰਦਾ ਹੈ ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਹੰਕਾਰੀ ਬੰਦੇ ਦੇ ਮਾਣ ਨੂੰ ਸੱਟ ਵੱਜੀ ਹੋਵੇ ਤੇ ਦੁਖ ਭੋਗੇ। ਇਸੇ ਭਾਵ ਦਾ ਹੋਰ ਅਖਾਣ ਹੈ 'ਹੰਕਾਰਿਆ ਸੋ ਮਾਰਿਆ'।
ਹਕੀਮ ਦਾ ਯਾਰ ਰੋਗੀ ਤੇ ਪੰਡਿਤ ਦਾ ਯਾਰ ਸੋਗੀ ਇਸ ਅਖਾਣ ਦਾ ਭਾਵ ਇਹ ਹੈ ਕਿ ਸੰਗਤ ਦਾ ਪ੍ਰਭਾਵ ਹਰ ਕਿਸੇ 'ਤੇ ਪੈਂਦਾ ਹੈ। ਹਕੀਮਾਂ ਨਾਲ਼ ਦੋਸਤੀ ਕਰਨ ਵਾਲ਼ੇ ਮਾਮੂਲੀ ਕਾਰਨ ਵਸ ਦਵਾਈ ਖਾਣ ਲੱਗ ਜਾਂਦੇ ਹਨ ਤੇ ਸਦਾ ਲਈ ਰੋਗੀ ਬਣ ਜਾਂਦੇ ਹਨ, ਇਸੇ ਤਰ੍ਹਾਂ ਪੰਡਿਤਾਂ, ਜੋਤਸ਼ੀਆਂ ਕੋਲ਼ ਰਹਿਣ ਵਾਲ਼ੇ ਬੰਦਾ ਗ੍ਰਹਿਆਂ, ਨਛੱਤਰਾਂ ਦੇ ਚੱਕਰ ਵਿੱਚ ਪੈ ਕੇ ਵਹਿਮੀ ਬਣ ਜਾਂਦਾ ਹੈ।
ਹੱਟ ਕਰਾਏ, ਦੰਮ ਵਿਆਜੀ, ਉਸ ਭੈੜੇ ਦੀ ਪੂਰੀ ਬਾਜ਼ੀ ਜਿਹੜਾ ਬੰਦਾ ਕਿਰਾਏ ਦੀ ਦੁਕਾਨ ਲੈ ਕੇ, ਉਹਦੇ ਵਿੱਚ ਸੌਦਾ ਪੱਤਾ ਵਿਆਜ਼ 'ਤੇ ਲਈ ਰਕਮ ਨਾਲ ਖ਼ਰੀਦ ਕੇ ਪਾਵੇ, ਉਹ ਨੂੰ ਸਦਾ ਘਾਟਾ ਹੀ ਰਹਿੰਦਾ ਹੈ। ਇਸ ਅਖਾਣ ਰਾਹੀਂ ਵਿਆਜ ਤੇ ਰਕਮ ਲੈ ਕੇ ਵਪਾਰ ਕਰਨ ਦੀ ਨਿਖੇਧੀ ਕੀਤੀ ਗਈ ਹੈ।
ਹੱਡ ਸ਼ਰੀਕਾ ਹੁੰਦਾ ਹੈ, ਕਰਮ ਸ਼ਰੀਕਾ ਨਹੀਂ ਭਾਵ ਇਹ ਕਿ ਸ਼ਰੀਕ ਭਾਵੇਂ ਕਿੰਨਾ ਵੈਰ ਕਮਾ ਲਵੇ ਪ੍ਰੰਤੂ ਉਹ ਕਿਸੇ ਦੇ ਕਰਮ ਨਹੀਂ ਧੋ ਸਕਦਾ, ਰੋਟੀ ਤੇ ਮਿਲਣੀ ਹੀ ਹੈ।
ਹੱਥ ਕੰਗਣ ਨੂੰ ਆਰਸੀ ਕੀ ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਸਾਹਮਣੇ ਦਿਸਦੀ ਚੀਜ਼ ਨੂੰ ਸਾਬਤ ਕਰਨ ਲਈ ਕਿਸੇ ਪ੍ਰਮਾਣ ਦੀ ਜ਼ਰੂਰਤ ਨਹੀਂ।
ਹੱਥ ਕਾਰ ਵੱਲ ਚਿੱਤ ਯਾਰ ਵੱਲ ਭਾਵ ਇਹ ਹੈ ਕਿ ਕੰਮ ਦੇ ਰੁਝੇਵਿਆਂ ਦੇ ਹੁੰਦੇ ਹੋਏ ਵੀ ਮਿੱਤਰ ਪਿਆਰੇ ਸਦਾ ਯਾਦ ਰਹਿੰਦੇ ਹਨ, ਮਨੋਂ ਨਹੀਂ ਵਿਸਰਦੇ।
ਹੱਥ ਨੂਠਾ ਦੇਸ ਮੋਕਲ਼ਾ ਇਹ ਅਖਾਣ ਉਦੋਂ ਵਰਤਦੇ ਹਨ, ਜਦੋਂ ਕੋਈ ਬੰਦਾ ਆਪਣਾ ਘਰ-ਬਾਰ ਛੱਡ ਕੇ ਫ਼ਿਰਤੂ ਹੋ ਜਾਵੇ, ਉਹਦੇ ਲਈ ਚਾਰੇ ਜਗੀਰਾਂ ਖੁੱਲ੍ਹੀਆਂ ਹੁੰਦੀਆਂ ਹਨ।
ਹੱਥ ਨਾ ਪੱਲੇ, ਬਜ਼ਾਰ ਖੜੀ ਹੱਲੇ ਜਿਹੜੇ ਲੋਕ ਝੂਠਾ ਵਿਖਾਵਾ ਕਰਕੇ ਆਪਣੀ ਸ਼ਾਨੋ-ਸ਼ੌਕਤ ਵਖਾਉਂਦੇ ਹਨ ਪ੍ਰੰਤੂ ਅੰਦਰੋਂ ਖੋਖਲੇ ਹੁੰਦੇ ਹਨ, ਉਹਨਾਂ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
ਹੱਥ ਨੂੰ ਹੱਥ ਪਛਾਣਦੈ ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿਸ ਤਰ੍ਹਾਂ
ਲੋਕ ਸਿਆਣਪਾਂ/50