ਇਹ ਸਫ਼ਾ ਪ੍ਰਮਾਣਿਤ ਹੈ
ਆਦਮੀ ਇਕ ਵਾਰ ਹੀ ਧੋਖਾ ਦੇ ਸਕਦਾ ਹੈ ਵਾਰ-ਵਾਰ ਨਹੀਂ, ਉਦੋਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।
ਕਾਠ ਦੀ ਤਲਵਾਰ ਕਾਟ ਨਹੀਂ ਕਰਦੀ
ਭਾਵ ਇਹ ਹੈ ਕਿ ਫ਼ੋਕੇ ਡਰਾਵੇ ਅਤੇ ਧਮਕੀਆਂ ਤੋਂ ਕੋਈ ਨਹੀਂ ਡਰਦਾ।ਕਾਠ ਦੀ ਬਿੱਲੀ ਮਿਆਉਂ ਕੌਣ ਕਰੇ
ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਸਮਰੱਥਾ-ਹੀਣ ਮਨੁੱਖ ਕਿਸੇ ਦੇ ਸਨਮੁਖ ਦਲੇਰੀ ਨਾਲ਼ ਗੱਲ-ਬਾਤ ਕਰਨ ਦੀ ਹਿੰਮਤ ਨਹੀਂ ਕਰ ਸਕਦਾ।ਕਾਣੇ ਦੀ ਇਕ ਰਗ ਵੱਧ ਹੁੰਦੀ ਹੈ
ਆਮ ਤੌਰ 'ਤੇ ਕਾਣੇ ਵੱਧ ਸ਼ਰਾਰਤਾਂ ਕਰਦੇ ਹਨ, ਉਸੇ ਕਰਕੇ ਕਹਿੰਦੇ ਹਨ।ਕਾਣੇ ਨੂੰ ਮੂੰਹ 'ਤੇ ਕਾਣਾ ਨਹੀਂ ਆਖੀਦਾ
ਭਾਵ ਇਹ ਹੈ ਕਿ ਕਿਸੇ ਅੰਗਹੀਣ ਨੂੰ ਉਸ ਦੀ ਊਣਤਾਈ ਚਿਤਾਰ ਕੇ ਉਸ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ।ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿਮਾਂ
ਭਾਵ ਸਪੱਸ਼ਟ ਹੈ ਔਖ ਤੇ ਮੁਸੀਬਤ ਬਰਦਾਸ਼ਤ ਕਰਨ ਵਾਲ਼ੇ ਲੋਕ ਉਹਨਾਂ ਹਾਲਤਾਂ ਦਾ ਟਾਕਰਾ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਹਨ।ਕਾਲ਼ ਦੀ ਬੱਧੀ ਨਾ ਮੰਗਿਆ ਤੇ ਬਾਲ ਦੀ ਬੱਧੀ ਮੰਗਿਆ
ਜਦੋਂ ਕੋਈ ਤੀਵੀਂ ਆਪਣੇ ਬਾਲ ਦੀ ਜ਼ਿੱਦ ਕਾਰਨ ਕੋਈ ਚੀਜ਼ ਮੰਗਣ ਲਈ ਮਜ਼ਬੂਰ ਹੋ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।ਕਾਲ਼ ਦੇ ਹੱਥ ਕਮਾਨ, ਬੁੱਢੇ, ਬੱਚੇ ਨਾ ਜਵਾਨ
ਇਸ ਅਖਾਣ ਦਾ ਭਾਵ ਇਹ ਹੈ ਕਿ ਮੌਤ ਕਿਸੇ ਨੂੰ ਵੀ ਨਹੀਂ ਬਖ਼ਸ਼ਦੀ, ਚਾਹੇ ਉਹ ਬੁੱਢਾ ਹੋਵੇ, ਜਵਾਨ ਹੋਵੇ ਜਾਂ ਬੱਚਾ ਹੋਵੇ।ਕਾਲ਼ਾ ਅੱਖਰ ਭੈਂਸ ਬਰੋਬਰ
ਉੱਕਾ ਹੀ ਅਨਪੜ੍ਹ ਬੰਦੇ ਸਬੰਧੀ, ਜੋ ਕੋਈ ਅੱਖਰ ਨਾ ਪੜ੍ਹ ਸਕਦਾ ਹੋਵੇ, ਇਹ ਅਖਾਣ ਬੋਲਿਆ ਜਾਂਦਾ ਹੈ।ਕਾਲ਼ਾ ਮੂੰਹ ਤੇ ਨੀਲੇ ਪੈਰ
ਬਹੁਤ ਨਮੋਸ਼ੀ ਤੇ ਬਦਨਾਮੀ ਦੀ ਹਾਲਤ ਸਮੇਂ ਇੰਜ ਆਖਦੇ ਹਨ।ਕਾਲ਼ੇ ਕਦੇ ਨਾ ਹੋਵਣ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ
ਭਾਵ ਇਹ ਹੈ ਕਿ ਭੈੜੀਆਂ ਆਦਤਾਂ ਛੇਤੀ ਨਹੀਂ ਛੁਟਦੀਆਂ ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲਵੋ।ਕਾਵਾਂ ਕੋਲ਼ੋਂ ਢੋਲ ਬਜਾਉਣਾ, ਭੂਤਾਂ ਕੋਲ਼ੋ ਮੰਗਣਾ
ਭਾਵ ਇਹ ਹੈ ਕਿ ਸਮਰੱਥਾਹੀਣ ਬੰਦੇ ਪਾਸੋਂ ਕੰਮ ਕਰਵਾਉਣ ਦੀ ਆਸ ਰੱਖਣੀ ਠੀਕ ਨਹੀਂ।ਕਾਵਾਂ ਦੇ ਆਖਿਆਂ ਢੋਰ ਨਹੀਂ ਮਰਦੇ
ਇਸ ਅਖਾਣ ਦਾ ਭਾਵ ਇਹ ਹੈ ਕਿ ਕਿਸੇ ਦੇ ਦੁਰਾ-ਸੀਸਾਂ ਦੇਣ ਨਾਲ ਕਿਸੇ ਦਾ ਕੁਝ ਨਹੀਂ ਵਿਗੜਦਾ ਨਾ ਹੀ ਦੁਸ਼ਮਣਾਂ ਦੀ ਬੁਰਾਈ ਕਰਨ ਨਾਲ਼ ਬੁਰਾਈ ਹੁੰਦੀ ਹੈ।ਲੋਕ ਸਿਆਣਪਾਂ/61