ਇਹ ਸਫ਼ਾ ਪ੍ਰਮਾਣਿਤ ਹੈ
ਕੂੰਜ ਕਮਾਦੀ ਮਿਹਣਾ, ਜੇ ਘਰ ਰਹਿਣ ਵਿਸਾਖ
ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਕੂੰਜਾਂ ਵਿਸਾਖ ਮਹੀਨੇ ਵਿੱਚ ਆਪਣੇ ਆਲ੍ਹਣੇ ਛੱਡ ਕੇ ਦੂਰ ਉਡਾਰੀਆਂ ਮਾਰ ਜਾਂਦੀਆਂ ਹਨ।ਕੋਈ ਹਾਲ ਮਸਤ, ਕੋਈ ਮਾਲ ਮਸਤ, ਕੋਈ ਰੋਟੀ ਫੁਲਕਾ ਦਾਲ ਮਸਤ
ਇਸ ਅਖਾਣ ਵਿੱਚ ਮਨ-ਮੋਜੀ ਬੰਦਿਆਂ ਬਾਰੇ ਦੱਸਿਆ ਗਿਆ ਹੈ ਕਿ ਉਹ ਕਿੰਨ੍ਹਾਂ-ਕਿੰਨ੍ਹਾਂ ਹਾਲਤਾਂ ਵਿੱਚ ਮਸਤ ਰਹਿੰਦੇ ਹਨ।ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਲੇ ਪੀਵੇ
ਇਸ ਅਖਾਣ ਰਾਹੀਂ ਦੁਨੀਆਂ ਤੋਂ ਨਿਰਲੇਪ ਰਹਿਣ ਵਾਲ਼ੇ ਬੰਦੇ ਦੀ ਮਾਨਸਿਕ ਦਿਸ਼ਾ ਦਾ ਵਰਨਣ ਕੀਤਾ ਗਿਆ ਹੈ, ਜਿਸ ਨੂੰ ਕਿਸੇ ਦੇ ਜੰਮਣ-ਮਰਨ ਦਾ ਕੋਈ ਹਿਰਖ਼ ਸੋਗ ਨਹੀਂ ਹੁੰਦਾ, ਜੋ ਆਪਣੇ ਹਾਲ ਵਿੱਚ ਹੀ ਮਸਤ ਰਹਿੰਦਾ ਹੈ।ਕੋਸੇ ਜੀਣ, ਅਸੀਸੇ ਮਰਨ
ਇਸ ਅਖਾਣ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਦੀਆਂ ਦਿੱਤੀਆਂ ਦੁਰਾਸੀਸਾਂ ਦਾ ਕੋਈ ਅਸਰ ਨਹੀਂ ਹੁੰਦਾ, ਦੁਰਾਸੀਸਾਂ ਵਾਲ਼ੇ ਜਿਉਂਦੇ ਰਹਿੰਦੇ ਹਨ ਅਤੇ ਅਸੀਸਾਂ ਲੈਣ ਵਾਲੇ ਮਰ ਜਾਂਦੇ ਹਨ।ਕੋਹ ਨਾ ਚੱਲੀ ਬਾਬਾ ਤਿਹਾਈ
ਜਦੋਂ ਕੋਈ ਬੰਦਾ ਥੋੜ੍ਹਾ ਜਿਹਾ ਕੰਮ ਕਰਨ ਮਗਰੋਂ ਹੀ ਥੱਕ ਕੇ ਬਹਿ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।ਕੋਠਾ ਉਸਰਿਆ, ਤਰਖਾਣ ਵਿੱਸਰਿਆ
ਭਾਵ ਇਹ ਹੈ ਕਿ ਅਸੀਂ ਕੰਮ ਪੂਰਾ ਹੋਣ ਮਗਰੋਂ ਕੰਮ ਕਰਨ ਵਾਲ਼ੇ ਦਾ ਧੰਨਵਾਦ ਕਰਨਾ ਵੀ ਭੁੱਲ ਜਾਂਦੇ ਹਾਂ।ਕੋਠੇ ਤੇ ਚੜ੍ਹ ਬੋਕਦੀ, ਰੰਨ ਸਾਰੇ ਲੋਕ ਦੀ
ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਤੀਵੀਂ ਆਪਣੇ ਮਾਲਕ ਦੇ ਮਾੜਾ ਮੋਟਾ ਰੁਸਣ ਨਾਲ਼ ਲੋਕਾਂ ਨੂੰ ਸੁਣਾਉਣ ਲੱਗ ਪਏ।ਕੋਠੇ ਦੀ ਦੌੜ ਬਨੇਰੇ ਤੋੜੀ
ਜਦੋਂ ਕੋਈ ਆਪਣਾ ਮਤਲਬ ਪੂਰਾ ਕਰਨ ਲਈ ਆਪਣਾ ਅੰਤਿਮ ਵਸੀਲਾ ਵਰਤ ਲਵੇ ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।ਕੋਠੇ ਵਾਲ਼ਾ ਰੋਵੇ, ਛੱਪਰ ਵਾਲ਼ਾ ਸੋਵੇ
ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਅਮੀਰ ਆਦਮੀਆਂ ਨੂੰ ਘੱਟ ਨੀਂਦ ਆਉਂਦੀ ਹੈ ਤੇ ਗ਼ਰੀਬ ਸੁਖ ਦੀ ਨੀਂਦ ਸੌਂਦੇ ਹਨ। ਅਮੀਰਾਂ ਨੂੰ ਤਾਂ ਆਪਣੇ ਧਨ-ਦੌਲਤ ਦੀ ਚਿੰਤਾ ਲੱਗੀ ਰਹਿੰਦੀ ਹੈ।ਕੋਲ ਹੋਵੇ ਤਾਂ ਸਾੜੇ ਸੜੇ, ਦੂਰ ਹੋਵੇ ਤਾਂ ਹਾਵੇ ਮਰੇ
ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਨੂੰ ਕਿਸੇ ਦੇ ਨਜ਼ਦੀਕ ਹੋਣਾ ਚੰਗਾ ਨਾ ਲੱਗੇ ਪ੍ਰੰਤੂ ਉਸ ਦੇ ਦੂਰ ਚਲੇ ਜਾਣ 'ਤੇ ਦਿਖਾਵੇ ਨਾਲ ਉਸ ਨੂੰ ਯਾਦ ਕਰ-ਕਰ ਹਾਉਂਕੇ ਭਰੇ।ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ
ਭਾਵ ਇਹ ਹੈ ਕਿ ਭੈੜੇ ਬੰਦਿਆਂ ਦੀ ਸੰਗਤ ਮਾੜੀ ਹੁੰਦੀ ਹੈ ਅਤੇ ਅਕਾਰਨ ਹੀ ਬਿਨਾਂ ਮਾੜਾ ਕੰਮ ਕੀਤਿਆਂ ਬਦਨਾਮੀ ਪੱਲੇ ਪੈ ਜਾਂਦੀ ਹੈ।ਲੋਕ ਸਿਆਣਪਾਂ/65