ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/103

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ


ਆ ਬੈਠਦਾ ਹਾਂ, ਮੈਂ ਸਦਾ ਦਾ ਭੁੱਖਾ,
ਮੁੜ ਉਸੇ ਥਾਂ, ਤੇਰੇ ਦਰ ਤੇ, ਉਹੋ ਸਦ ਲਗਾਉਂਦਾ-
"ਮੈਨੂੰ ਭਰੇ ਕੋਈ, ਮੈਂ ਖਾਲੀ!"

ਇਵੇਂ ਮੈਂ ਬੈਠਾ ਹਾਂ ਤੇਰੇ ਦਰ ਤੇ,
ਜਨਮਾਂ ਜਨਮਾਂ ਤੋਂ ਜੁੱਗਾਂ ਜੁੱਗਾਂ ਤੋਂ, ਮੰਗਤਾ,
ਓਵੇਂ ਤੂੰ ਦੇਂਦਾ ਹੈਂ ਸਦਾ ਸਦਾ ਤੋਂ, ਦੌਲਤਾਂ ਤੇ ਦਾਤਾਂ,
ਮੈਂ ਲੈਂਦਾ ਹਾਂ ਸਦਾ ਮੂੰਹ ਮੰਗੀਆਂ ਦਾਤਾਂ,
ਫਿਰ ਭੁੱੱਖੇ ਦਾ ਭੁੱਖਾ-ਭੀਖਕ ਭੇਖਾਰੀ,
ਕੇਹੀ ਭੋਖੜੀ ਪਾ ਛੱਡੀ ਏ ਤੂੰ ਮੇਰੇ ਅੰਦਰ!

੯੮