ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/107

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਉੱਜੜੇ ਵਸਦੇ ਕਾਰਖਾਨਿਆਂ 'ਚ,
ਆਪਣੇ ਬਾਪੂ ਦੇ ਪਿਆਰਾਂ ਦੇ,
ਤੇ ਬਾਪੂ ਦੀ ਆਉਣ ਵਾਲੀ ਬਾਦਸ਼ਾਹਤ ਦੇ।

ਤੇ ਵੇਖੋ ਪਕੜ ਕੇ ਲੈ ਜਾਂਦੇ, ਤੈਨੂੰ ਚਿੱਟੀ ਦੁਧ ਘੁੱਗੀ ਨੂੰ,
ਡਾਢੇ ਤੇ ਬੇ-ਦਰਦ ਲੋਕ ਇਸ ਦੁਨੀਆਂ ਦੇ,
(ਓਵੇਂ ਜਿਵੇਂ ਬਘਿਆੜ ਫੜ ਲੈ ਜਾਂਦਾ ਲੇਲਿਆਂ ਨੂੰ, ਬੁੱਚੜ
ਟੁਰਦੇ ਗਾਵਾਂ ਨੂੰ)
ਗੀਤ ਪਿਆਰਾਂ ਦੇ, ਨਾ ਸੁਖਾਂਦੇ ਇਨ੍ਹਾਂ ਨੂੰ,
ਨਾ ਲੋੜੀਦੀ ਬਾਦਸ਼ਾਹਤ ਇਨ੍ਹਾਂ ਨੂੰ, ਤੇਰੇ ਬਾਪੂ ਵਾਲੀ,
ਮਖੌਲ ਕਰਦੇ ਤੈਨੂੰ, ਥੁੱਕਦੇ ਤੇਰੇ ਤੇ, ਇਹ ਕੁੱਤੇ ਜਹਾਨ ਦੇ,
ਤੇ ਚਾੜ੍ਹ ਦੇਂਦੇ ਫੜ ਕੇ ਸੂਲੀ, ਤੈਨੂੰ ਚੰਨਾਂ ਦੇ ਚੰਨ ਨੂੰ,
ਮਲੂਕ ਹੱਥਾਂ ਪੈਰਾਂ ਵਿਚ ਠੋਕ ਦੇਂਦੇ ਮੇਖਾਂ ਲੋਹੇ ਦੀਆਂ,
ਕੋਈ ਨਾ ਤੇਰਾ ਸਾਥੀ ਕੋਲ ਤੇਰੇ,
ਨਾ ਤੇਰਾ ਬਾਪੂ ਨੇੜੇ ਕਿਧਰੇ ਦਿੱਸਦਾ ਕਿਸੇ ਨੂੰ,
ਤੇ ਵਡ-ਦਿਲ ਤੂੰ ਐਡਾ, ਪਹਾੜਾਂ ਜਿੱਡਾ ਤੇਰਾ ਜਿਗਰਾ,
ਸੂਲੀ ਤੇ ਚੜ੍ਹਿਆ ਆਖੇ, ਆਪਣੇ ਗੈਰ ਹਾਜ਼ਰ ਬਾਪੂ ਨੂੰ-
"ਮਾਫ ਕਰ ਬਾਪੂ, ਇਨ੍ਹਾਂ ਮੇਰੇ ਮਾਰਨ ਵਾਲਿਆਂ ਨੂੰ, ਇਹ ਐਵੇਂ
ਭੁਲੇਖੇ ਵਿਚ ਮਾਰਦੇ ਮੈਨੂੰ!"
ਲਖ ਲਖ ਸਲਾਮ ਤੈਨੂੰ,
ਓ ਅਸਮਾਨਾਂ ਦੇ ਪਾਤਸ਼ਾਹ,
ਸੂਲੀ ਤੇ ਚੜ੍ਹਨ ਵਾਲੇ!

੧੦੨