ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹਨਾਂ ਨਾੜਾਂ ਮੋਟੀਆਂ ਵਿਚ,
ਕੁਝ ਖੂਨ ਵੀ ਹੈ ਈ,
ਖੂਨ ਵਿਚ ਹਰਕਤ,
ਹਰਕਤ ਵਿਚ ਗਰਮੀ-
ਮੇਲਾਂ ਦੀ, ਮਿਲਣੀਆਂ ਦੀ, ਮਿਲ-ਬਹਿਣੀਆਂ ਦੀ,
ਇਸ ਝੇਂਜਾਂ ਦੀ, ਢੀਠਾਂ ਦੀ ਦੁਨੀਆ ਨੂੰ ਰਤਾ ਉਚਿਆਣ ਦੀ?

ਇਸ ਸਿਰ ਵੱਡੇ ਸਾਰੇ ਵਿਚ,
ਕੁਝ ਦਿਮਾਗ਼ ਵੀ ਹੈ ਈ,
ਦਿਮਾਗ਼ ਵਿਚ ਬੁੱਧੀ,
ਬੁੱਧੀ ਵਿਚ ਠਰ੍ਹਾ-
ਸੋਚਣ ਦਾ, ਸਮਝਣ ਦਾ, ਵੀਚਾਰਣ ਦਾ?

ਜੇ ਨਹੀਂ,
ਤਾਂ ਕਿਉਂ ਦਾਣੇ ਗੰਦੇ ਕਰਨਾ ਏਂ?
ਮਰ ਪਰ੍ਹਾਂ, ਚੋਬਰਾ!
ਕਿ ਧਰਤ ਦਾ ਭਾਰ ਹੌਲਾ ਹੋਵੇ।

ਜੇ ਹੈ ਈ,
ਤਾਂ ਥੀਂਦਾ ਕਿਉਂ ਨਹੀਂ, ਜਿਊਂਦਾ ਕਿਉਂ ਨਹੀਂ, ਜਵਾਨੀ
ਮਾਣਦਾ ਕਿਉਂ ਨਹੀਂ?
ਹਿਲਦਾ ਕਿਉਂ ਨਹੀਂ, ਹਿਲਾਂਦਾ ਕਿਉਂ ਨਹੀਂ, ਜੋਸ਼ ਤੇਰਾ

੨੯