ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/35

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜਾਗਦਾ ਕਿਉਂ ਨਹੀਂ?
ਮਹਿਸੂਸਦਾ ਕਿਉਂ ਨਹੀਂ, ਦਰਦਦਾ ਕਿਉਂ ਨਹੀਂ, ਤੜ-
ਫਦਾ ਕਿਉਂ ਨਹੀਂ?

ਗਿਰਦੇ ਤੇਰੇ ਵੇਖ-
ਕਿਹੀ ਮੁਰਦਿਹਾਨ ਵਰਤੀ ਹੋਈ ਏ, ਹਟਾਂਦਾ ਕਿਉਂ ਨਹੀਂ?
ਬੁੱਝਿਆਂ ਜਗਾਂਦਾ ਕਿਉਂ ਨਹੀਂ, ਮੁਰਦਿਆਂ ਜਿਵਾਂਦਾ
ਕਿਉਂ ਨਹੀਂ?
ਇਹ ਬੁੱਢਿਆਂ, ਬੀਮਾਰਾਂ, ਮੁਰਦਿਆਂ ਦੀ ਦੁਨੀਆਂ ਬਦਲਾਂਦਾ
ਕਿਉਂ ਨਹੀਂ?

ਆਲੇ ਪੁਦਾਲੇ ਵੇਖ-
ਕਿਹਾ ਗੰਦ ਏ, ਕੇਹੀ ਸੜ੍ਹਾਂਂਦ ਤੇ ਬੋ,
ਮਰ ਗਏ ਮਜ਼੍ਹਬਾਂ ਦੀ,
ਸੜ ਰਹੀਆਂ ਰਸਮਾਂ ਦੀ,
ਤਰੱਕ ਰਹੀਆਂ ਵਹਿਣੀਆਂ ਦੀ।

ਅਕਲ ਦੀ ਬਹੁਕਰ ਫੇਰਦਾ ਕਿਉਂ ਨਹੀਂ ਕਿ ਗੰਦ ਹਟੇ,
ਰਤਾ ਆਲਾ ਪੁਦਾਲਾ ਸੁਥਰਾ ਹੋਵੀ,
ਸਾਹ ਸੁਖਾਲਾ ਆਵੀ,
ਤੇ ਸੌਖਾ ਹੋਵੇਂ ਤੂੰ ਤੇ ਨਾਲੇ ਤੇਰੀ ਦੁਨੀਆਂ।

੩੦