ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/40

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਿ ਰੱਬ ਮੇਰੇ ਲਈ ਉਚੇਚਾ ਬਹਿਸ਼ਤ ਬਣਵਾ ਰਿਹਾ ਹੋਸੀ,
ਮੇਰੀ ਖਿਦਮਤਾਂ ਦਾ ਸਿਲਾ।

ਮੈਂ ਰੱਬ ਨੂੰ ਮਿਲਿਆ ਨਾ ਸੀ ਕਦੀ,
ਨਾ ਢੂੰਡਿਆ ਸੀ ਕਦੀ, ਨਾ ਸੋਚਿਆ, ਨਾ ਦਿਲਗੀਰਿਆ।
ਰੱਬ ਮੇਰਾ ਸੀ- ਆਪਣੇ ਨੂੰ ਕੀ ਢੂੰਡਣਾ?
ਮੈਂ ਰਾਹੇ-ਰਾਸਤ ਤੇ- ਮੈਨੂੰ ਕੇਹੀ ਦਿਲਗੀਰੀ?
ਰੱਬ ਦੀ ਹਿਫ਼ਾਜ਼ਤ, ਰੱਬ ਦੇ ਸੱਚ ਦੀ ਹਿਫ਼ਾਜ਼ਤ,
ਰੱਬ ਦੀ ਇਬਾਦਤ- ਗਾਹਾਂ ਦੀ ਹੁਰਮਤ ਤੇ ਕਾਫਰਾਂ ਦੀ ਮੁਰੰਮਤ-
ਇਹਨਾਂ ਕੰਮਾਂ ਦਾ ਬੋਝ ਮੇਰੇ ਸਿਰ,
ਇਹਨਾਂ ਅਮਲਾਂ ਵਿਚ ਮਸਤ ਮੈਂ,
ਰੱਬ ਦੇ ਖਿਆਲ ਤੇ ਤਲਾਸ਼ ਦੀ ਵਿਹਲ, ਕਿਸ ਨੂੰ ਸੀ?
ਮੈਂ ਵੱਡਾ ਖ਼ੁਦਾਈ ਖਿਦਮਤਗਾਰ- ਮੈਨੂੰ ਵਿਹਲ ਕਿੱੱਥੇ?

ਇਕ ਦਿਨ ਰੱਬ ਮੈਨੂੰ ਆਣ ਮਿਲਆ, ਆਪ-
ਉਹਨੂੰ ਵਿਹਲ ਸੀ,
ਮੈਨੂੰ ਵੇਖ, ਉਹਨੂੰ ਉਹ ਲਾਲੀਆ ਨਾ ਚੜ੍ਹਿਆ,
ਜੋ ਰਾਜੇ ਨੂੰ ਆਪਣੇ ਇਕ ਵਫ਼ਾਦਾਰ, ਤੇਜ਼ ਤਲਵਾਰ ਸਿਪਾਹੀ ਨੂੰ
ਵੇਖ ਹੁੰਦਾ,
ਕੁਝ ਤਰਸ ਭਾਵੇਂ ਸੀ,
ਮੈਂ ਗਮਰੁਠ ਹੋਇਆ, ਨਿਰਾਸ,
ਉਸ ਨੇ ਮੇਰਾ ਮੋਢਾ ਹਿਲਾਇਆ ਤੇ ਮਿਠ ਗੁਸੈਲ ਜਿਹਾ ਬੋਲਿਆ-

੩੫