'ਹੁਸਨ' ਕੋਈ ਛਲਾਵਾ ਸੀ, ਧੋਖਾ ਤੇ ਭੁਲੇਖਾ ਹੁਣ ਮੈਂ ਸਮਝੀ,
ਅਸਲੀ ਮੇਰਾ ਯਾਰ ਆਇਆ ਹੁਣ 'ਹੁਨਰ'
ਮੇਰੀ ਸੁੰਵ ਭਰਨ ਵਾਲਾ, ਮੇਰਾ ਸਾਥ ਨਿਭਾਣ ਵਾਲਾ, ਮੇਰੇ ਨਾਲ
ਇਕ ਹੋ ਜਾਣ ਵਾਲਾ।
ਮੈਂ ਲੱਭਿਆ ਮੁੜ ਆਪਣਾ ਗੁਆਚਾ ਆਪਾ ‘ਹੁਨਰ' ਨੂੰ ਮਿਲ ਕੇ
ਮੁੜ ਇਕ ਸਵਾਦ ਆਇਆ।
ਸੰਗੀਤ ਛਿੜਿਆ, ਕਾਵਯ ਨਿਕਲਿਆ, ਮਸਤ ਨਾਦ ਹੋਏ,
ਅਨੂਪ ਰੂਪ ਉਤਰੇ ਮੇਰੇ ਹੁਨਰ ਉਤੇ,
ਮੈਂ ਮੁੜ ਜੀਵੀ, ਇਕ ਅਡੋਲਤਾ ਵਿਚ,
ਖਿੜੀ ਇਕ ਸੁਗੰਧੀ ਵਿਚ,
ਫੁਹਾਰ ਪਈ, ਮੀਂਹ ਵੱਸਿਆ, ਠੰਡ ਪਈ,
ਜਾਪੇ, ਬੱਸ ਇਵੇਂ ਰਹੇਗੀ ਸਦਾ ਇਹ ਰਾਤ ਨਸ਼ੀਲੀ,
ਇਹੋ ਸਥਿਰਤਾ ਹੈ, ਸਦ-ਜਵਾਨੀ।
ਪਰ ਰਹੀ ਨਾ ਇਹ ਰਾਤ ਸਦਾ, ਨਾ ਇਹ ਇਕ-ਸ੍ਵਰਤਾ-
ਕੁੱਕੜ ਬਾਂਗੇ, ਕਾਂ ਬੋਲੇ, ਕੁੱਤੇ ਭੌਂਕੇ, ਚਿੜੀਆਂ ਚਿਊਕੀਆਂ,
ਤਾਰਾਂ ਥਿੜਕੀਆਂ, ਸੁਰਾਂ ਹੱਲੀਆਂ, ਗੀਤ ਉਖੜੇ,
ਸੁਫਨੇ ਬਿਲਾ ਗਏ- ਚੜ੍ਹਿਆ ਸੂਰਜ, ਨਿੱਗਰ ਦੁਨੀਆਂ ਦਾ ਨਿੱਗਰ,
ਧੁੱਪਾਂ ਚਮਕੀਆਂ ਤੇ ਭੁੱਖਾਂ ਲੱਗੀਆਂ,
ਮੈਂ ਪਾਗਲ ਹੋਈ ਭੁੱਖ ਦੇ ਕਾਰਨ, ਭੁੰਦਲਾ ਗਈ ਧੁੱਪ ਦੇ ਕਾਰਨ।
ਹੁਨਰ ਸਾਰੇ ਅਪਣੇ ਛੱਜ ਛਾਣਨੀ ਪਾਏ,
ਤੇ ਉਠ ਟੁਰੀ ਸਿਰ ਤੇ ਰੱਖ, ਹੋਕਾ ਦੇਂਦੀ ਵਿਕਰੀ ਦਾ,
੪੭