ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਮੇਰੇ ਵੱਸਣ ਦੇ ਵਿਹੜੇ ਵੜੋ,
ਮੇਰੇ ਵੱਸਣ ਵਿਚ ਵੱਸੋ,—
ਜੜ੍ਹਤਾ ਵਿਚ ਨਹੀਂ, ਸਾਵਧਾਨਤਾ ਵਿਚ।
ਫੇਰ,
ਕੋਈ ਤੁਹਾਡਾ ਹੋਵੇ ਨਾ ਹੋਵੇ,
ਕੁਝ ਤੁਹਾਡਾ ਹੋਵੇ ਨਾ ਹੋਵੇ,
ਸਭ ਤੁਹਾਡੇ ਹੋਸਨ,
ਸਭ ਕੁਝ ਤੁਹਾਡਾ ਹੋਸੀ,
ਕਿ ਉਹ ਤੁਹਾਡਾ ਹੈ,
ਤੁਸੀਂ ਓਸ ਦੇ ਹੋ,
ਜੋ ਸਭ ਦਾ ਹੈ,
ਸਭ ਜਿਸ ਦੇ ਹਨ।
੫੫