ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/61

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਫਕੀਰ ਦੀ ਸਦਾ

ਦਿਓ-ਕਿ ਵਧੋਗੇ,
ਵੰਡੋ-ਨਾ ਮੁੱਕੋਗੇ,
ਖੁਆਓ-ਕਿ ਖਾਓਗੇ,
ਜਿਊਣ ਦਿਓ-ਕਿ ਜੀਵੋਗੇ।

ਗੱਫੇ ਦਿਹ, ਭਰ ਭਰ ਬਾਟੇ,
ਪਿਆਰ ਦੇ, ਉੱਦਮ ਦੇ, ਖੁਸ਼ੀ ਦੇ ਖੇੜੇ ਦੇ,
ਗੁਆਂਢੀਆਂ ਨੂੰ, ਯਾਰਾਂ ਨੂੰ, ਗੈਰਾਂ ਨੂੰ, ਨਾ-ਮਹਿਰਮਾਂ ਨੂੰ;
ਤੇ ਸਭ ਦਾ ਰੱਬ,
ਭੰਡਾਰ ਖੋਲ੍ਹ ਦਏਗਾ, ਤੁਹਾਡੇ ਲਈ,
ਰਹਿਮਤਾਂ ਦੇ, ਰਹਿਮਾਂ ਦੇ, ਬਖਸ਼ਸ਼ਾਂ ਦੇ;
ਤੇ ਸਦਾ ਰਖੇਗਾ ਤੁਹਾਨੂੰ,
ਛਤਰ ਛਾਇਆ ਹੇਠ ਆਪਣੀ।

੫੬