ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/76

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਕ ਬਾਂਦਰ ਗੰਜਾ, ਲੱਕ ਲੰਗੋਟ, ਮੋਢੇ ਡਾਂਗ ਗਭਰੂ ਜਵਾਨ ਦੇ
ਸਿਰ ਚੀਰਾ, ਮੇਲੇ ਜਾਂਦਾ ਜੋ ਕਿਤੇ ਨਾ ਲੱਗਾ,
ਇਕ ਬਾਂਦਰੀ, ਲੱਛੋ, ਖੁੱਥੀ ਖੁੱਥੀ, ਲੱਕ ਘੱਗਰੀ, ਰੱਤੀ, ਫਟੀਆਂ
ਲੀਰਾਂ ਦੀ,
ਨੱਚਣ, ਰੁੱਸਣ, ਮੰਨਣ, ਇਹ ਬਾਂਦਰ ਬਾਂਦਰੀ, ਕਲੰਦਰ ਦੇ ਇਸ਼ਾਰੇ
ਤੇ, ਡਮਰੂ ਦੇ ਖੜਾਕ ਤੇ।
ਨੱਚਦੇ ਇਹ ਬਾਂਦਰ ਬਾਂਦਰੀ, ਡੰਡੇ ਦੇ ਡਰ ਨਾਲ, ਤਗੜੇ ਦੀ
ਮਰਜ਼ੀ ਹੇਠ,
ਹੌਲੇ ਸੁਸਤ, ਭਾਰੇ ਪੈਰੀਂ, ਮਨ ਮਰੇ ਨਾਲ, ਜਿਵੇਂ ਸਿਖਿਆ ਇਹਨਾਂ
ਨੇ ਰੋਜ਼ ਰੋਜ਼ ਨੱਚਣਾ,
ਰਹਿ ਗਈ ਤੇਜ਼ੀ ਤੇ ਲਚਕ ਤੇ ਚੌੜ ਇਨਾਂ ਦੀ ਭਾਵੇਂ, ਪਿਛੇ
ਵਿਚ ਜੰਗਲਾਂ,
ਜਿਥੇ ਰਹੀ ਆਜ਼ਾਦੀ, ਤੇ ਖੁਲ੍ਹ ਤੇ ਮੌਜ ਮਨ ਦੀ।

ਖੇਲ੍ਹ ਖਤਮ, ਚਾਦਰ ਵਛਾਈ ਕਲੰਦਰ ਨੇ, ਪੇਟ ਵਾਸਤੇ ਆਪਣੇ,
ਪੈਸਾ ਸੁਟਿਆ ਕਿਸੇ ਇਕ, ਦਾਣਿਆਂ ਦੀ ਲੱਪ ਆਣ ਪਾਈ ਕਿਸੇ,
ਕਿਸੇ ਆਟੇ ਦੀ ਚੂੰਢੀ, ਰੋਟੀ ਬੇਟੀ ਦਾ ਚੱਪਾ ਕਿਸੇ,
ਨਿੱਕਾ ਜਿਹਾ ਢੇਰ ਲੱਗਾ ਇਕ, ਦਾਣੇ ਦਾ, ਆਟੇ ਦਾ।

ਬਹਿ ਗਏ ਬਾਂਦਰ ਬਾਂਦਰੀ, ਕਲੰਦਰ ਦੇ ਕੋਲ,
ਉਦਾਸ, ਦਿਲਗੀਰ, ਜੀਵਨ ਦਾ ਚਾਅ ਨਾ ਰਿਹਾ ਹੁੰਦਾ ਜਿਵੇਂ,

੭੧