ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/84

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮੈਂ ਰੱਬ ਡਿੱਠਾ ਸੀ, ਉਹਦੀ ਪੁਕਾਰ ਸੁਣੀ ਸੀ,
ਤੁਸਾਂ ਡਿੱਠਾ ਏ? ਉਹਦੀ ਪੁਕਾਰ ਸੁਣੀ ਏਂ?
ਨਹੀਂ ਡਿੱਠਾ, ਤਾਂ ਮੈਨੂੰ ਵੇਖੋ,
ਨਹੀਂ ਸੁਣੀ, ਤਾਂ ਮੇਰੀ ਸੁਣੋ-
ਕਿ ਰੂਪ ਉਸ ਦਾ ਝਲਕਦਾ ਮੇਰੇ ਵਿਚੋਂ,
ਪੁਕਾਰ ਉਸ ਦੀ ਕੂਕਦੀ ਮੇਰੇ ਅੰਦਰ।

੭੯