ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂਡਾ ਸਾਥੀ

ਕੁਦਰਤ ਨੇ ਇਉਂ ਹੀ ਸਾਜਿਆ,
ਕਾਰੀਗਰੀ ਕਾਰੀਗਰ ਦੀ ਇਵੇਂ ਹੀ ਸੀ,
ਕਿ ਮੈਨੂੰ ਅਪੂਰਨ ਸਾਜਿਆ,
ਕਿ ਮੈਨੂੰ ਅਧੂਰਾ ਰਖਿਆ!

ਮੇਰੇ ਪਾਸ ਸਭ ਕੁਝ-ਦੌਲਤ, ਹੁਨਰ, ਇਲਮ, ਸੁਖ ਸਾਰੇ ਜਹਾਨ ਦੇ,
ਪਰ ਮੈਂ ਅਧੂਰਾ।
ਮੇਰੇ ਕੋਲ ਹੁਸਨ, ਜਵਾਨੀ ਜੀਵਨ,
ਮੈਂ ਫਿਰ ਭੀ ਊਰਾ।

ਮੈਂ ਢੂੰਡਦਾ ਉਹ ਇਕ ਸਾਥੀ,
ਜਿਸ ਬਨ ਮੈਂ ਅਧੂਰਾ,
ਜਿਸ ਨਾਲ ਮੈਂ ਪੂਰਾ,
ਜਿਸ ਬਿਨ ਮੇਰਾ ਹੋਰ ਨਾ,
ਮੇਰੇ ਬਿਨ ਜਿਸ ਦਾ ਹੋਰ ਨਾ।
ਮੈਂ ਢੂੰਡਦਾ ਉਹ ਸਾਥੀ,
ਜੋ ਮੇਰੇ ਵਿਚ ਮਿਲ ਜਾਏ,
ਮੈਂ ਜਿਸ ਵਿਚ ਗੁਆਚ ਜਾਵਾਂ,
ਵਿਰਲ ਨਾ ਰਹੇ, ਸਾਂਝ ਹੋਵੇ, ਇਕਮਿਕਤਾ,

੮੨