ਪੰਨਾ:ਵਰ ਤੇ ਸਰਾਪ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਤੇ ਮੈਂ ਵੀ ਤੇ ਤਦੇ ਹੀ ਆਹਨਾ ਵਾਂ, ਤੇਰੇ ਵਰਗਾ ਬੁਧੂ ਵੀ ਹੋਰ ਕੋਈ ਪੈਦਾ ਨਹੀਂ ਕੀਤਾ ਭਗਵਾਨ ਨੇ।" ਇਸ ਗੱਲ ਤੇ ਮੰਨਸਾ ਝੀਂਪ ਜਾਂਦਾ। ਜਦੋਂ ਵੀ ਸ਼ੇਰ ਸਿੰਘ ਉਸ ਨਾਲ ਤਤਾ ਬੋਲਦਾ, ਤਾਂ ਉਹ ਸਦਾ ਹੀ ਝੀਂਪ ਜਾਇਆ ਕਰਦਾ ਸੀ। ਇਸ ਦਾ ਕਾਰਣ ਇਹ ਨਹੀਂ ਸੀ ਕਿ ਸ਼ੇਰ ਸਿੰਘ ਅਰਦਲੀ ਹੋਣ ਦੀ ਹੈਸੀਅਤ ਵਿਚ ਉਸ ਨਾਲੋਂ ਪੈਸੇ ਜ਼ਿਆਦਾ ਕਮਾਉਂਦਾ ਸੀ ਜਾਂ ਉਹ ਜੁਸੇ ਵਿਚ ਮੰਨਸਾ ਨਾਲੋਂ ਤਕੜਾ ਸੀ, ਸਗੋਂ ਮੰਨਸਾ ਵਿਚ ਆਪ ਮੁਹਾਰੇ ਹੀ ਇਕ ਅਹਿਸਾਸ ਸੀ ਆਪਣੇ ਘਟੀਆਪਨ ਦਾ।
ਮੰਨਸਾ ਦੱਸਦਾ ਸੀ ਛੋਟਾ ਹੁੰਦਾ ਉਹ ਬੜਾ ਸੋਹਣਾ ਹੁੰਦਾ ਸੀ। ਪਰ ਚੀਚਕ ਦੀ ਬੀਮਾਰੀ ਇਕ ਵਾਰੀ ਉਸ ਤੇ ਐਸੀ ਆਈ ਕਿ ਵਿਚਾਰੇ ਦੀ ਇਕ ਅੱਖ ਜਾਂਦੀ ਰਹੀ। ਹੁਣ ਉਸ ਦੀ ਇਕ ਅੱਖ ਬਨਾਵਟੀ ਸੀ। ਤੇ ਮੰਨਸਾ ਦਾ ਇਹੋ ਅਹਿਸਾਸ ਹੀ ਉਸਨੂੰ ਮਜਬੂਰ ਕਰਦਾ ਸੀ ਕਿ ਉਹ ਸ਼ੇਰ ਸਿੰਘ ਦੀਆਂ ਵਧੀਆਂ ਘਾਟੀਆਂ ਸੁਣ ਲਵੇ।
"ਇਸ ਮਾਂ ਨੂੰ ਹੁਣ ਪਰ੍ਹਾਂ ਬਨ੍ਹ ਤੇ ਬਗੀਚੀ ਬਿਚੋਂ ਸ਼ੇਤੀ ਨਾਲ ਸਬਜੀ ਲਿਆ। ਸਾਹਿਬ ਦਾ ਖਾਣਾ ਬਣਾਉਣਾਂ ਵਾਂ’ ਸ਼ੇਰ ਸਿੰਘ ਜੋ ਮੇਰਾ ਇਕੋ ਸਮੇਂ ਅਰਦਲੀ ਵੀ ਹੈ ਤੇ ਰਸੋਈਆ ਵੀ, ਚੀਖਦਾ।
ਹਰ ਰੋਜ਼ ਇਵੇਂ ਹੀ ਸ਼ੇਰ ਸਿੰਘ ਮੰਨਸਾ ਤੋਂ ਹੁਕਮ ਚਲਾਉਂਦਾ। ਹਰ ਰੋਜ਼ ਸ਼ੇਰ ਸਿੰਘ ਦੇ ਗੁਸੇ ਦਾ ਉਤਰ ਮੰਨਸਾ ਪਾਸ ਹੋਰ ਕੁਝ ਨਹੀਂ ਸੀ ਛੂਟ ਇਸ ਤੋਂ ਕਿ ਉਹ ਹਾਰ ਮੰਨ ਲਵੇ ਤੇ ਸਿਰ ਸਿਟ ਕੇ ਜਿਵੇਂ ਉਹ ਆਖੇ ਕਰੀ ਜਾਵੇ। ਉਸ ਦੀ

ਵਰ ਤੇ ਸਰਾਪ

੧੪.