ਪੰਨਾ:ਵਰ ਤੇ ਸਰਾਪ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਕਿਹੜਾ ਸਾੜੀ ਨੂੰ ਚੁੰਘਣਾ ਮਾਂ। ਸਾਨੂੰ ਤੇ ਮੌਜ ਮੇਲਾ ਚਾਹੀਦਾ ਮੌਜ ਮੇਲਾ।'
ਪਰ ਹੁਣ ਕਈ ਦਿਨਾਂ ਤੋਂ ਮੰਨਸਾ ਨੂੰ ਸ਼ੱਕ ਹੋ ਰਿਹਾ ਸੀ। ਜਦੋਂ ਬਕਰੀ ਸਚ ਮੁਚ ਸ਼ੇਰ ਸਿੰਘ ਦੇ ਕੰਮ ਦੀ ਬੰਣ ਗਈ ਹੋਵੇ। ਜਿਵੇਂ ਉਹ ਉਸ ਨੂੰ ਚੁੰਘਣਾ ਲੋਚਦਾ ਹੋਵੇ। ਅਜ ਕਈ ਦਿਨਾਂ ਤੋਂ ਬਕਰੀ ਦੇ ਥਨ ਖ਼ਾਲੀ ਖ਼ਾਲੀ ਸਨ। ਤੇ ਇਕ ਦਿਨ ਹਾਰ ਕੇ ਮੰਨਸਾ ਨੇ ਬਕਰੀ ਹੀ ਵੇਚ ਛੱਡੀ। "ਨਾ ਰਹੇ ਬਾਂਸ ਨਾ ਬਜੇ ਬੰਸਰੀ।" ਉਸ ਨੇ ਆਖਿਆ। ਫਿਰ ਵੀ ਜਾਣ ਲਗਿਆਂ ਮੰਨਸਾ ਬਕਰੀ ਦੇ ਗਲ ਲਗ ਕੇ ਰੋਇਆ ਜਿਵੇਂ ਕੋਈ ਪਿਆਰੇ ਸਰਬੰਧੀ ਤੋਂ ਵਿਛੜਨ ਲਗਦਾ ਹੈ ਤੇ ਬਕਰੀ ਵੀ ਮਮਿਆਂਦੀ ਰਹੀ। ਜਿਥੋਂ ਤੀਕ ਉਸ ਦਾ ਵਸ ਚਲਿਆ ਪਿਛੇ ਪਰਤ ਪਰਤ ਕੇ ਵੇਖਦੀ ਰਹੀ ਤੇ ਰੁਕਦੀ ਰਹੀ ਜਿਵੇਂ ਆਖ ਰਹੀ ਹੋਵੇ ‘ਤੇਰੀ ਮਰਜ਼ੀ ਮੈਂ ਜਾਣਾ ਤੇ ਨਹੀਂ ਸੀ ਚਾਹੁੰਦੀ ਪਰ ਕੀ ਕਰਾਂ ਗਲ ਪਈ ਫਾਹੀ ਤੋਂ ਮਜ਼ਬੂਰ ਹਾਂ। ਬੇਜ਼ਬਾਨ ਜਾਨਵਰ ਹਾਂ। ਜਿਸ ਹੱਥ ਡੋਰੀ ਹੈ, ਜਿਧਰ ਮਰਜ਼ੀ ਖਿੱਚੀ ਫਿਰੇ।
ਅਸਲ ਵਿਚ ਗੱਲ ਇਸ ਤਰ੍ਹਾਂ ਹੋਈ ਕਿ ਇਕ ਵਾਰੀ ਮੰਨਸਾ ਦਾ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਆਇਆਂ ਤੇ ਦੋ ਕੁ ਦਿਨ ਉਸ ਦੇ ਕੋਲ ਠਹਿਰਿਆ ਤੇ ਜਾਣ ਲਗਿਆਂ ਉਸ ਉਸ ਨੂੰ ਦੇਸ਼ ਪਾਈ ਪਈ ਫਲਾਣੀ ਥਾਂ ਤੇ ਉਸ ਦੀ ਵਹੁਟੀ ਦੀ ਭੂਆ ਦੀ ਨਨਾਣ ਦੀ ਕੋਈ ਧੀ ਧਿਆਣ ਕੰਵਾਰੀ ਕੰਨਿਆ ਦੇ ਰੂਪ ਵਿਚ ਮਿਲ ਸਕਦੀ ਹੈ ਤੇ ਉਹ ਵੀ ਪੁੰਨੇ ਤੇ। ਕੇਵਲ ਮੰਨ ਕੋਲ ਪੰਜ ਸੌ ਰੁਪਿਆ ਹੋਣਾ ਚਾਹੀਦਾ ਹੈ। ਮੰਨਸਾ ਨੇ

ਵਰ ਤੇ ਸਰਾਪ

੧੬.