ਪੰਨਾ:ਵਰ ਤੇ ਸਰਾਪ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੀ ਸੋਲਾਂ ਸਾਲਾਂ ਗੁਜ਼ਾਰੇ ਸਨ। ਸੋਲਾਂ ਸਾਲ! ਕਿੰਨਾ ਲੰਮਾਂ ਸਮਾਂ ਸੀ। ਇਸ ਸਮੇਂ ਵਿਚ ਉਸ ਨੇ ਸੋਲਾਂ ਹੁਨਾਲੇ ਤੱਕੇ ਸਨ ਤੇ ਸੋਲਾਂ ਸਿਆਲੇ। ਸੋਲਾਂ ਬਹਾਰਾਂ ਤਕੀਆਂ ਸਨ ਤੇ ਸੋਲਾਂ ਪਤਝੜਾਂ ਤੇ ਹੁਣ ਸੌਲਾਂ ਸਾਲਾਂ ਦੀ ਕੁੜੀ ਸ਼ੀਲਾ ਸੜਕ ਦੇ ਕਿਨਾਰੇ ਆਪਣੀ ਗੋਦੜੀ ਵਿਚ ਦੰਮ ਤੋੜ ਰਹੀ ਸੀ। ਅਸਲ ਵਿਚ ਦੰਮ ਤਾਂ ਉਸ ਨੇ ਉਦੋਂ ਹੀ ਤੋੜ ਦਿੱਤਾ ਸੀ ਜਿਸ ਦਿਨ ਉਹ ਇਸ ਅਣਮੰਗੀ ਦੁਨੀਆਂ ਵਿਚ ਆਈ ਸੀ, ਹੁਣ ਤਾਂ ਉਹ ਕੇਵਲ ਇਕ ਲਾਸ਼ ਸੀ। ਸੋਲਾਂ ਵਰ੍ਹਿਆਂ ਦੀ ਪੁਰਾਣੀ ਲਾਸ਼, ਜਿਸ ਨੂੰ ਅਜੇ ਤੀਕ ਦਫ਼ਨਾਇਆ ਨਹੀਂ ਸੀ ਗਿਆ।

ਆਪਣੀ ਜ਼ਿੰਦਗੀ ਦੇ ਇਹਨਾਂ ਸੋਲਾਂ ਸਾਲਾਂ ਵਿਚ ਉਸ ਨੇ ਕੀ ਕੁਝ ਦੇਖਿਆ ਸੀ ਤੇ ਕੀ ਕੁਝ ਨਹੀਂ ਸੀ ਦੇਖਿਆ। ਉਸ ਦੀ ਜ਼ਿੰਦਗੀ ਦਾ ਇਕੋ ਹੀ ਮਹਾਨ ਰਾਜ਼ ਸੀ, 'ਨਾਕਾਮੀ'। ਉਸ ਨੇ ਜਦੋਂ ਵੀ ਕਿਸੇ ਚੀਜ਼ ਦੀ ਇੱਛਾ ਕੀਤੀ, ਉਹ ਉਸ ਨੂੰ ਨਾ ਮਿਲ ਸਕੀ। ਹੁਣ ਆਪਣੀ ਗੋਦੜੀ ਵਿਚ ਪਈ ਸ਼ੀਲਾ ਇਕੋ ਹੀ ਇੱਛਾ ਰਖਦੀ ਸੀ ਤੇ ਉਹ ਵੀ ਪੂਰੀ ਨਹੀਂ ਸੀ ਹੋ ਰਹੀ-ਮੌਤ! ਕਿਵੇਂ ਇਸ ਨੂੰ ਮੌਤ ਆ ਜਾਵੇ। ਇਹ ਉਸਦੀ ਅੰਤਮ ਇੱਛਾ ਸੀ। ਪਰ ਮੌਤ ਸੀ ਕਿ ਦੂਰੋਂ ਉਸ ਨੂੰ ਝਤਾ ਦੇ ਰਹੀ ਸੀ। ਜੀਵਨ ਭਰ ਜਿਸ ਨੇ ਨਾਉਮੀਦੀ ਦਾ ਮੂੰਹ ਦੇਖਿਆ ਸੀ। ਅੰਤਮ ਸਮੇਂ ਉਸ ਦੀ ਇੱਛਾ ਕਿਵੇਂ ਪੂਰੀ ਕੀਤੀ ਜਾ ਸਕਦੀ ਸੀ। ਮਰ ਤਾਂ ਉਸ ਨੇ ਜਾਣਾ ਹੀ ਸੀ ਪਰ ਉਹ ਚਾਹੁੰਦੀ ਸੀ ਕਿ ਇਸ ਤਰ੍ਹਾਂ ਚੁੜ੍ਹ ਚੁੜ੍ਹ ਕੇ ਨਾ ਮਰੇ। ਜਦੋਂ ਮਨੁੱਖ ਦੇ ਤਨ ਬਦਨ ਵਿਚ ਕੀੜੇ ਪਏ ਹੋਣ, ਉਹ ਕੁਰਬਲ ਕੁਰਬਲ ਕਰਦੇ ਜ਼ਿੰਦਗੀ ਦੀ ਰਸ ਚੂਸੀ ਜਾਣ, ਤੇ ਉਹ ਅੰਤਰੀਵ ਪੀੜਾਂ ਨਾਲ ਬਿਹਬਲ

੨੪.

ਵਰ ਤੇ ਸਰਾਪ