ਪੰਨਾ:ਵਰ ਤੇ ਸਰਾਪ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਇਹੋ ਹੀ ਉਨ੍ਹਾਂ ਦੀ ਰੂਹ ਨੂੰ ਪਾਲਦੀ ਤੇ ਜਵਾਨ ਕਰਦੀ ਹੈ। ਤੇ ਇਸੇ ਰੂਹ ਨੇ ਮੈਨੂੰ ਤੇ ਮੋਰੇ ਹੋਰ ਅਨੇਕਾਂ ਸਾਥੀਆਂ ਨੂੰ ਵਕਤ ਤੋਂ ਪਹਿਲਾਂ ਹੀ ਜਵਾਨ ਕਰ ਦਿੱਤਾ ਸੀ। ਅਸੀਂ ਚੌਦਾਂ ਚੌਦਾਂ, ਪੰਦਰਾਂ ਪੰਦਰਾਂ ਸਾਲਾਂ ਦੇ ਹੁੰਦੇ ਹੋਏ ਵੀ ਚੰਗੇ ਗਭਰੂ ਦਿਸਦੇ ਸਾਂ।
ਓਨ੍ਹੀਂ ਦਿਨੀਂ ਵੱਡੀ ਲਾਮ ਲਗ ਪਈ ਸੀ। ਸਾਡਿਆਂ ਸਕੂਲਾਂ ਵਿਚ ਸਰਕਾਰੀ ਆਰਡਰ ਆਏ ਸਨ, ਭਰਤੀ ਹੋਣ ਵਾਲੇ ਮੁੰਡਿਆਂ ਨੂੰ ਪਾਸ ਕਰ ਦਿੱਤਾ ਜਾਵੇਗਾ। ਉਨ੍ਹਾਂ ਦਿਆਂ ਮਾਪਿਆਂ ਨੂੰ ਵਜ਼ੀਫ਼ੇ ਦਿੱਤੇ ਜਾਣਗੇ, ਉਨ੍ਹਾਂ ਨੂੰ ਚੰਗੀ ਖੁਰਾਕ, ਚੋਖੀ ਤਨਖ਼ਾਹ ਤੇ ਤੁਰਤ ਤਰੱਕੀ ਦਿੱਤੀ ਜਾਵੇਗੀ, ਤੇ ਪਤਾ ਨਹੀਂ ਕਿਉਂ ਸਾਡੇ ਅੰਦਰ ਇਕ ਲਹਿਰ ਜਹੀ ਫਿਰ ਗਈ ਸੀ, ਅਸੀਂ ਕਿਸੇ ਅਣ-ਡਿਠੇ ਰਸ ਨੂੰ ਮਾਨਣ ਦੇ ਸੁਪਨੇ ਦੇਖਣ ਲਗ ਪਏ ਸਾਂ, ਅਸੀਂ ਆਪ ਮੁਹਾਰੇ ਹੀ ਗਾਉਂਦੇ ਫਿਰਦੇ ਸਾਂ।

ਭਰਤੀ ਹੋ ਜਾਣਾ,
ਹੋ ਜਾਣਾ ਰੰਗਰੂਟ, ਭਰਤੀ ਹੋ ਜਾਣਾ,
ਇਥੇ ਤਾਂ ਮਿਲਦੀ
ਡਾਂਗ ਫੜਨ ਨੂੰ,
ਓਥੇ ਮਿਲੇਗੀ ਬੰਦੂਕ, ਭਰਤੀ ਹੋ ਜਾਣਾ,
ਇਥੇ ਤਾਂ ਮਿਲਦੇ
ਸੁੱਕੇ ਤਰਪੜ
ਓਥੇ ਮਿਣਗੇ ਬੂਟ, ਭਰਤੀ ਹੋ ਜਾਣਾ
ਹੋ ਜਾਣਾ ਰੰਗਰੂਟ, ਭਰਤੀ ਹੋ ਜਾਣਾ।

ਤੇ ਫੇਰ ਅਸੀਂ ਭਰਤੀ ਹੋ ਗਏ! ਹਜ਼ਾਰਾਂ ਲੱਖਾਂ ਦੀ ਗਿਣਤੀ

੪੪.

ਵਰ ਤੇ ਸਰਾਪ