ਪੰਨਾ:ਵਰ ਤੇ ਸਰਾਪ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਹਿਜ਼ੀਬ ਤੇ ਇਕ ਉੱਚੀ ਚੀਜ਼ ਹੈ। ਇਸ ਤੇ ਕੇਵਲ ਸਾਨੂੰ ਪੱਛਮੀ ਲੋਕਾਂ ਨੂੰ ਹੀ ਅਧਿਕਾਰ ਹੈ।"
ਸਾਰਜੰਟ ਮੇਜਰ ਯਾਰਕ ਨੇ ਇਕ ਸ਼ਾਨ ਭਰੀ ਨਜ਼ਾਕਤ ਨਾਲ ਆਪਣੀਆਂ ਲੰਮੀਆਂ ਭੂਰੀਆਂ ਮੁੱਛਾਂ ਤੇ ਹੱਥ ਫੇਰਿਆ ਜਿਨ੍ਹਾਂ ਲਈ ਉਹ ਅੰਗਰੇਜ਼ੀ ਸੈਨਾ ਦੇ ਇਸ ਸ਼ਿਕਸ਼ਾ ਕੇਂਦਰ ਵਿਚ ਪਰਸਿਧ ਸੀ। ਉਸ ਨੇ ਆਪਣੀਆਂ ਮੁੱਛਾਂ ਪਾਲਣ ਵਿਚ ਬੜਾ ਕਸ਼ਟ ਸਹਾਰਿਆ ਸੀ ਤੇ ਹੁਣ ਉਹ ਉਨ੍ਹਾਂ ਨੂੰ ਬੜੇ ਪਿਆਰ ਨਾਲ ਰਖਦਾ ਸੀ ਜਿਵੇਂ ਉਹ ਸਰਕਾਰ ਬਰਤਾਨੀਆਂ ਲਈ ਨਹੀਂ ਸਗੋਂ ਆਪਣੀਆਂ ਮੁੱਛਾਂ ਲਈ ਹੀ ਲੜ ਰਿਹਾ ਹੋਵੇ। ਯੂਨਿਟ ਦੇ ਬਾਕੀ ਗੋਰੇ ਉਸ ਦਾ ਬੜਾ ਸਤਕਾਰ ਕਰਦੇ ਸਨ ਤੇ ਪਿਆਰ ਨਾਲ ਉਸ ਨੂੰ 'ਜਾਹਨੀ' ਕਹਿੰਦੇ ਸਨ।
'ਜਾਹਨੀ ਨੇ ਆਪਣੀਆਂ ਮੁੱਛਾਂ ਤੇ ਹਥ ਫੇਰਦਿਆਂ ਹੋਇਆਂ ਆਖਿਆ---
'ਜੋ ਪਿਛਲੇ ਐਤਵਾਰ ਦੀ ਗੱਲ ਮੈਂ ਤੈਨੂੰ ਨਹੀਂ ਸੁਣਾਈ।"
"ਨਹੀਂ ਜਾਹਨੀ" ਮਧਰੇ ਕਦ ਤੇ ਭਾਰੇ ਸਰੀਰ ਵਾਲੇ ਸਾਰਜੰਟ ਨੇ ਉਤਰ ਦਿੰਦਿਆਂ ਹੋਇਆਂ ਆਪਣੇ ਚਿਹਰੇ ਤੋਂ ਮੁੜ੍ਹਕਾ ਪੂੰਝਿਆ। ਤੇ ਫਿਰ ਉਸ ਦੇ ਚਿਹਰੇ ਤੇ ਦੋਵੇਂ ਅੱਖੀਆਂ, ਉਤਸਕਤਾ ਨਾਲ ਗਡ ਦਿਤੀਆਂ।
"ਪਿਛਲੇ ਐਤਵਾਰ ਡਿਊਟੀ ਤੋਂ ਔਫ ਹੋ ਕੇ ਮੈਂ ਸ਼ਹਿਰ ਚਲਾ ਗਿਆ ਸੀ। ਗਰੈਂਡ ਵਿਚ ਚਾਹ ਪੀਤੀ, ਰੀਗਲ ਵਿਚ ਮੈਟਨੀ ਸ਼ੋ ਵੇਖਿਆ।"

"ਸੁਆਹ ਤੇ ਮਿੱਟੀ। ਤੇ ਮਾਦਾਮ ਬਰਰੀਜ਼ਾ ਦੀ ਬਾਰ ਵਿਚ, ਕਿਉਂ ਨਾ ਗਿਆ।"

ਵਰ ਤੇ ਸਰਾਪ

੯੩.