ਪੰਨਾ:ਵਲੈਤ ਵਾਲੀ ਜਨਮ ਸਾਖੀ.pdf/23

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਹਿਆ ਸੁਣਿ ਹੋ ਪੰਡਿਤ।। ਜਹਾ ਏਹੁ ਤੇਰਾ ਜੀਉ ਜਾਵੈਗਾ।। ਤਹਾ ਇਸੁ ਪਰਮੇਸਰ ਸਿਮਰਣ ਕਾ ਏਹੁ ਪੁੰਨੁ ਹੋਵੈਗਾ।। ਜੋ ਸਦਾ ਸਦਾ ਖੁਸੀਆ ਨਿਤ ਨਿਤ ਅਨੰਦ ਮਹਾਮੰਗਲ ਨਿਧਾਨ ਪਰਾਪਤਿ ਹੋਵਗੇ।। ਪਰੁ ਜਿਨਾ ਮਨਿ ਵਾਚ ਕਰਮਿ ਕਰਿ ਕੈ ਸਿਮਰਿਆ ਹੈ।। ਅਰੁ ਉਪਾਇ ਕਰਿ ਕਰਿ ਗਲੀ ਪਰਮੇਸਰੁ ਲੀਆ ਨਾਹੀ ਜਾਤਾ।। ਤਬਿ ਓਹੁ ਪੰਡਿਤ ਹੈਰਾਨੁ ਹੋਇ ਗਇਆ।। ਫਿਰਿ ਉਨਿ ਪੰਡਿਤ ਕਹਿਆ।। ਏ ਨਾਨਕ ਏਹੁ ਜੋ ਪਰ