ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/100

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਉਸ ਨੇ ਪੜ ਕੇ ਸੁਨਾ ਦਿਤਾ। ਤਦ ਵਸੀਅਤ ਨਾਮਾ ਪਾੜ ਕੇ ਹੋਰ ਨਵਾਂ ਲਿਖਣ ਲਈ ਕ੍ਰਿਸ਼ਨ ਕਾਂਤ ਨੇ ਕਿਹਾ।

ਨਾਇਬ ਨੇ ਕਿਹਾ- ਕਿਸ ਤਰਾਂ ਦਾ ਲਿਖਾਂ?

ਕ੍ਰਿਸ਼ਨ ਕਾਂਤ--ਸਾਰਾ ਇਸੇ ਤਰਾਂ ਦਾ ਲਿਖੋ, ਕੇਵਲ......।

"ਕੇਵਲ ਕੀ?"

"ਕਵਲ ਗੁਬਿੰਦ ਲਾਲ ਦੇ ਨਾਂ ਨੂੰ ਕਟ ਕੇ ਉਸ ਦੀ ਜਗਾ ਉਸ ਦੀ ਇਸਤਰੀ ਰਜਨੀ ਦਾ ਨਾਂ ਲਿਖ ਦਿਉ। ਇਸ ਦੇ ਨਾਲ ਇਹ ਵੀ ਲਿਖ ਦੇਵੋ ਕਿ ਰਜਨੀ ਦੇ ਨਾ ਰਹਿਣ ਤੇ ਅਧਾ ਗੁਬਿੰਦ ਲਾਲ ਨੂੰ ਮਿਲੇ।"

ਸਾਰੇ ਚੁਪ ਹੋ ਗਏ, ਕੋਈ ਕੁਛ ਨਹੀਂ ਬੋਲਿਆ। ਨਾਇਬ ਗੁਬਿੰਦ ਲਾਲ ਦੇ ਮੂੰਹ ਵੱਲ ਦੇਖਨ ਲਗ ਪਿਆ।

ਗੁਬਿਦ ਲਾਲ ਨੇ ਇਸ਼ਾਰਾ ਕੀਤਾ ਤਾਂ ਨਾਇਬ ਲਿਖਣ ਲਗ ਪਿਆ।

ਵਸੀਅਤ ਨਾਮਾ ਲਿਖੇ ਜਾਨ ਪਿਛੋਂ ਕ੍ਰਿਸ਼ਨ ਕਾਂਤ ਨੇ ਦਸਤਖਤ ਕੀਤਾ। ਗੁਬਿੰਦ ਲਾਲ ਨੇ ਵਸੀਅਤ ਨਾਮੇ ਨੂੰ ਮੰਗ ਕੇ ਉਸ ਤੇ ਗਵਾਹ ਦੀ ਹੈਸੀਅਤ ਨਾਲ ਦਸਤਖਤ ਕੀਤਾ।

ਵਸੀਅਤ ਨਾਮੇ ਵਿਚ ਗੁਬਿਦ ਲਾਲ ਦੇ ਨਾਂ ਇਕ ਕੋਡੀ ਵੀ ਨਹੀਂ ਸੀ ਅਰ ਰਜਨੀ ਦੇ ਨਾਂ ਅਧੀ ਜਾਇਦਾਦ ਲਿਖੀ ਹੋਈ ਸੀ।

ਉਸੇ ਰਾਤ ਰੱਬ ਦਾ ਨਾਂ ਲੈਂਦਾ ਲੈਂਦਾ ਕ੍ਰਿਸ਼ਨ ਕਾਂਤ ਪ੍ਰਲੋਕ ਗਮਨ ਕਰ ਗਿਆ।


੯੯