ਪੰਨਾ:ਵਸੀਅਤ ਨਾਮਾ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ, ਕੇਵਲ ਰੋਣ ਲਗ ਪਈ।

ਰਜਨੀ ਨੇ ਦੇਖਿਆ ਸਾਮਨੇ ਬਿਪਤਾ ਖਲੋਤੀ ਹੈ। ਸਸ ਮੈਨੂੰ ਛਡ ਕੇ ਚਲੀ ਹੈ। ਅਰ ਪਤੀ ਦੇਵ ਉਸ ਨੂੰ ਛਡਨ ਜਾ ਰਹੇ ਹਨ। ਐਉਂ ਲਗਦਾ ਹੈ ਕਿ ਉਹ ਵੀ ਵਾਪਸ ਨਾ ਔਣਗੇ। ਰਜਨੀ ਗੁਬਿੰਦ ਲਾਲ ਦੇ ਪੈਰਾਂ ਤੇ ਪੈ ਕੇ ਰੋਣ ਲਗੀ। ਬੋਲੀ-ਦਸ ਕਿਨੇ ਦਿਨਾਂ ਵਿਚ ਵਾਪਸ ਆ ਜਾਉਗੇ?

ਗੁਬਿੰਦ ਲਾਲ-ਕਹਿ ਨਹੀਂ ਸਕਦਾ। ਫਿਰ ਔਣ ਨੂੰ ਜੀ ਨਹੀਂ ਕਰਦਾ।

ਰਜਨੀ ਪੈਰ ਛਡ ਕੇ ਖਲੋ ਗਈ। ਸੋਚਿਆ ਕਿਸ ਗਲ ਦਾ ਡਰ ਹੈ, ਮੈਂ ਜਹਿਰ ਖਾ ਲਵਾਂਗੀ।

ਯਾਤਰਾ ਕਰਨ ਦਾ ਨੀਯਤ ਦਿਨ ਆ ਪਹੁੰਚਿਆ। ਹਰਿੰਦਰਾ ਪਿੰਡ ਚੋਂ ਪਾਲਕੀ ਵਿਚ ਬੈਠ ਕੇ ਕੁਛ ਦੂਰ ਜਾਣ ਤੇ ਗਡੀ ਵਿਚ ਬੈਠੀਦਾ ਹੈ। ਯਾਤਰਾ ਵਿਚ ਖੜਨ ਦੀਆਂ ਸਾਰੀਆਂ ਚੀਜਾਂ ਤਿਆਰ ਕੀਤੀਆਂ ਗਈਆਂ ਸਨ। ਵਡੇ ਵਡੇ ਸੰਦੂਕ, ਬਕਸ, ਬੈਗ, ਗਠੜੀਆਂ ਸਿਰ ਤੇ ਚੁਕ ਕੇ ਮਜੂਰ ਤੁਰ ਪਏ। ਦਾਸ ਦਾਸੀਆਂ ਸਾਫ ਸੁਥਰੇ ਕਪੜੇ ਪਾ ਵਾਲ ਸਵਾਰ ਕੇ ਦਰਵਾਜੇ ਵਿਚ ਖਲੋ ਪਾਨ ਚਬਨ ਲਗੀਆਂ। ਇਹ ਵੀ ਨਾਲ ਜਾਣਗੀਆਂ। ਛੀਂਟ ਦੇ ਕੁੜਤੇ ਪਾ, ਹਬ ਵਿਚ ਲਾਠੀਆਂ ਲੈ ਕੇ ਦਰਬਾਨ ਮਜੂਰਾਂ ਤੇ ਰਹਬ ਜਮੋਨ ਲਗੇ। ਪਿੰਡ ਦੇ ਮੁੰਡੇ ਕੁੜੀਆਂ ਟੋਲੀਆਂ ਬੰਨ ਬੰਨ ਦੇਖਣ ਲਈ ਆ ਜੁੜੇ। ਗੁਬਿੰਦ ਲਾਲ ਦੀ ਮਾਂ ਸ਼ਿਵਜੀ ਭਗਵਾਨ ਨੂੰ ਮਥਾ ਟੇਕ, ਘਰ ਦੇ ਆਦਮੀਆਂ ਨੂੰ ਮਿਲ, ਰੋਂਂਦੀ ਹੋਈ ਪਾਲਕੀ ਵਿਚ ਬੈਠ ਗਈ। ਘਰ ਦੇ ਸਾਰੇ ਲੋਕ ਰੋ ਰਹੇ ਸਨ, ਉਹ ਪਾਲਕੀ ਵਿਚ ਚੜ ਕੇ ਤੁਰ ਪਈ।

ਇਧਰ ਗੁਬਿੰਦ ਲਾਲ ਘਰ ਦੀਆਂ ਹੋਰ ਬੁਢੀਆਂ ਨੂੰ ਸਮਝਾ ਬੁਝਾ ਰੋਂਦੀ ਹੋਈ ਰਜਨੀ ਕੋਲੋਂ ਜਾਣ ਦੀ ਆਗਿਆ ਮੰਗਣ ਗਿਆ। ਰੋਂਦੀ ਹੋਈ ਰਜਨੀ ਨੂੰ ਦੇਖ ਕੇ ਜੋ ਉਹ ਕਹਿਣ ਆਇਆ ਸੀ ਉਹ ਗਲ ਗੁਬਿੰਦ ਲਾਲ ਨ ਕਹਿ ਸਕਿਆ। ਸਿਰਫ ਇਹ ਹੀ ਕਿਹਾ-

੧੧੧