ਪੰਨਾ:ਵਸੀਅਤ ਨਾਮਾ.pdf/115

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਲਈ ਤੁਹਾਨੂੰ ਰੋਣਾ ਪਵੇਗਾ। ਯਾਦ ਰਖੋ-ਤੁਸੀਂ ਇਕ ਦਿਨ ਲਭਦੇ ਫਿਰੋ ਗੇ ਕਿ ਸਚਾ ਪ੍ਰੇਮ ਕਿਥੇ ਹੈ? ਦੇਵਤਾ ਹੈ। ਜਦ ਮੈਂ ਸਤੀ ਹਾਂ, ਮਨ, ਕਰਮ, ਬਚਨ ਨਾਲ ਜੇ ਮੇਰੀ ਤੁਹਾਡੇ ਚਰਨਾਂ ਦੀ ਭਗਤੀ ਸਚੀ ਹੈ, ਤਾਂ ਮੇਰੀ ਅਰ ਤੁਹਾਡੀ ਇਕ ਦਿਨ ਜ਼ਰੂਰ ਮੁਲਾਕਾਤ ਹੋਵਗੀ। ਏਸੇ ਆਸ਼ਾ ਨਾਲ ਮੈਂ ਜਿਊਂਦੀ ਰਹਾਂਗੀ। ਹੁਣ ਜਾਓ, ਕਹਿਣ ਨੂੰ ਜੀ ਕਰਦਾ ਹੋਵੇ ਤਾਂ ਕਹਿੰਦੇ ਜਾਓ ਕਿ ਹੁਣ ਮੈਂ ਨਹੀਂ ਆਵਾਂਗਾ। ਪਰ ਮੇਂ ਕਹਿਦੀ ਹਾਂ ਤੁਸੀਂ ਫਿਰ ਆਓ ਗੇ, ਫਿਰ 'ਰਜਨੀ' ਕਹਿ ਕੇ ਅਵਾਜ਼ ਦਿਓ ਗੇ। ਮੇਰੇ ਲਈ ਰੋਵੋ ਗੇ। ਜੇ ਮੇਰਾ ਕਹਿਣਾ ਝੂਠਾ ਹੋ ਜਾਏ ਤਾਂ ਸਮਝਨਾ ਦੇਵਤਾ ਵੀ ਝੂਠਾ ਹੈ, ਧਰਮ ਝੂਠਾ ਹੈ। ਰਜਨੀ ਸਤੀ ਹੈ। ਤੁਸੀਂ ਜਾਓ, ਤੁਹਾਨੂੰ ਕੋਈ ਦੁਖ ਨਹੀਂ ਹੈ। ਤੁਸੀਂ ਮੇਰੇ ਹੀ ਹੋ, ਰਾਣੀ ਦੇ ਨਹੀਂ।

ਇਹ ਕਹਿ ਕੇ ਪਤੀ ਦੇ ਚਰਨਾਂ ਨੂੰ ਪਰਨਾਮ ਕਰ ਹੌਲੀ ਹੋਲੀ ਦੂਸਰੇ ਕਮਰੇ ਵਿਚ ਜਾ ਕੇ ਰਜਨੀ ਨੇ ਦਰਵਾਜ਼ਾ ਬੰਦ ਕਰ ਲਿਆ।


ਤੀਹਵਾਂ ਕਾਂਡ

ਇਸ ਕਹਾਣੀ ਨੂੰ ਲਿਖਣ ਤੋਂ ਪਹਿਲੇ, ਰਜਨੀ ਨੂੰ ਇਕ ਲੜਕਾ ਹੋ ਕੇ ਸੂਤਕ ਵਿਚ ਹੀ ਮਰ ਗਿਆ ਸੀ। ਕਮਰੇ ਵਿਚ ਜਾ ਦਰਵਾਜਾ ਬੰਦ ਕਰ ਰਜਨੀ ਉਸੇ ਸਤ ਦਿਨ ਦੇ ਬਚੇ ਲਈ ਰੋਣ ਬੈਠ ਗਈ। ਜਮੀਨ ਤੇ ਲੇਟ ਕੇ ਲੰਮੇ ਲੰਮੇ ਸਾਹ ਲੈ ਪੁਤਰ ਲਈ ਰੋਣ ਬੈਠ ਗਈ-ਆਹ! ਮੇਰੇ ਨੈਣਾਂ ਦਾ ਤਾਰਾ! ਮੈਂ ਭਿਖਾਰਨ ਦਾ ਸੋਨਾ, ਅਜ ਤੂੰ ਕਿਥੇ ਹੈਂ? ਜੇ ਤੂੰ ਜੀਉਂਦਾ ਹੁੰਦਾ ਤਾਂ ਅਜ ਮੈਨੂੰ ਕੌਣ ਛਡ ਸਕਦਾ ਸੀ ? ਮੈਂ ਕਾਲੀ ਕਲੂਟੀ ਹਾਂ, ਤੈਨੂੰ ਕੋਟ ਕਾਲਾ ਕਹਿੰਦਾ ਹੈ? ਮੇਰੇ

੧੧੪