ਪੰਨਾ:ਵਸੀਅਤ ਨਾਮਾ.pdf/116

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰੇ, ਕੀ ਇਕ ਵਾਰ ਆਪਣਾ ਮੂੰਹ ਨਹੀਂ ਦਿਖਾਏਂਗਾ? ਕੀ ਮਰਨ ਤੇ ਤੂੰ ਦਿਖਾਈ ਨਹੀਂ ਦੇ ਸਕਦਾ?

ਉਪਰ ਨੂੰ ਹਥ ਜੋੜ ਕੇ ਰਜਨੀ ਮਨ ਵਿਚ ਦੇਵਤਿਆਂ ਨੂੰ ਪੁਛਣ ਲਗੀ-ਕੋਈ ਮੈਨੂੰ ਦਸੇ, ਸਤਾਰਾਂ ਸਾਲ ਦੀ ਉਮਰ ਵਿਚ ਹੀ ਇਹ ਮਰੀ ਦੁਰਦਸ਼ਾ ਕਿਉਂ ਹੋ ਰਹੀ ਏ? ਮੇਰਾ ਪੁਤਰ ਮਰ ਗਿਆ, ਪਤੀ ਨੇ ਮੇਨੂੰ ਛਡ ਦਿਤਾ। ਸਿਰਫ ਸਤਾਰਾਂ ਸਾਲ ਦੀ ਉਮਰ ਵਿਚ ਮੈਂ ਇਸ ਉਮਰ ਵਿਚ ਪਤੀ ਨੂੰ ਛਡ ਹੋਰ ਕਿਸੇ ਚੀਜ਼ ਨੂੰ ਪਿਆਰ ਨਹੀਂ ਕੀਤਾ। ਮੇਰੇ ਇਸ ਜੀਵਨ ਵਿਚ ਕਿਸੇ ਚੀਜ਼ ਦੀ ਇਛਿਆ ਨਹੀਂ-ਕਿਸੇ ਚੀਜ਼ ਦੀ ਇਛਿਆ ਕਰਨੀ ਸਿਖੀ ਹੀ ਨਹੀਂ-ਫਿਰ ਮੈਂ ਅਜ ਸਤਾਰਾਂ ਸਾਲ ਦੀ ਉਮਰ ਵਿਚ ਹੀ ਪਤੀ ਨਾਲ ਨਰਾਜ਼ ਕਿਉਂ ਹੋ ਗਈ।

ਰੋ ਕੇ ਰਜਨੀ ਨੇ ਕਿਹਾ--ਜਦ ਦੇਵਤੇ ਕੁਛ ਨਹੀਂ ਕਰ ਸਕਦੇ ਤਾਂ ਫਿਰ ਆਦਮੀ ਕੀ ਕਰ ਸਕਦਾ ਹੈ? ਕੇਵਲ ਰੋਵੇਗਾ। ਰਜਨੀ ਰੋਣ ਲਗੀ।

ਇਧਰ ਗੁਬਿੰੰਦ ਲਾਲ ਰਜਨੀ ਕੋਲੋਂ ਵਿਦਾ ਹੋ ਬਾਹਰ ਦੇ ਬੈਠਕ ਖਾਨੇ ਵਿਚ ਆਇਆ। ਮੈਂ ਸਚ ਕਹਿੰਦਾ ਹਾਂ-ਗਬਿੰਦ ਲਾਲ ਅਖਾਂ ਚੋਂ ਅਥਰੂ ਕੇਰਦਾ ਹਇਆ ਬਾਹਰ ਆਇਆ। ਰਜਨੀ ਕੋਲੋਂ ਵਿਦਾ ਹੋਣ ਉਸ ਦੀ ਯਾਦ ਆ ਗਈ। ਦਿਲ ਵਿਚ ਸੋਚਿਆ-ਜਿਸ ਦਾ ਤਿਆਗ ਕੀਤਾ ਹੈ ਉਨੂੰ ਮੈਂ ਫਿਰ ਨਹੀਂ ਪਾ ਸਕਦਾ। ਫੇਰ ਕਿਹਾ-ਜੋ ਹੋਇਆ ਸੋ ਹੋਇਆ, ਹੁਣ ਤੇ ਜਾ ਰਿਹਾ ਹਾਂ। ਐਉਂ ਜਾਪਦਾ ਹੈ ਕਿ ਫਿਰ ਔਣਾ ਨਹੀਂ ਪਵੇਗਾ। ਜੋ ਹੋਵੇ ਯਾਤਰਾ ਕਰ ਦਿਤੀ ਹੈ, ਹੁਣ ਜਾਂਦਾ ਹਾਂ।

ਉਸ ਵੇਲੇ ਜੇ ਗੁਬਿੰਦ ਲਾਲ ਇਕ ਵਾਰ ਰਜਨੀ ਦਾ ਬੰਦ ਦਰਵਾਜਾ ਖੋਲ ਕੇ ਕਹਿ ਦੇਂਦਾ ਕਿ ਰਜਨੀ ਮੈਂ ਮੁੜ ਆਇਆ ਹਾਂ, ਤਾਂ ਸਾਰਾ ਬਖੇੜਾ ਹੀ ਮੁਕ ਜਾਂਦਾ। ਗੁਬਿੰਦ ਲਾਲ ਦੇ ਮਨ ਵਿਚ ਕਈ ਵਾਰ ਇਹ ਗਲ ਆਈ ਪਰ ਸ਼ਰਮ ਦਾ ਮਾਰਾ ਉਹ ਇਸ ਤਰਾਂ ਨਾ

੧੧੫