ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਖਕੇ ਉਸ ਨੇ ਸਮਝਿਆ ਕਿ ਇਹ ਆਦਮੀ ਏਥੋਂ ਦਾ ਰਹਿਣ ਵਾਲਾ ਨਹੀਂ ਏ। ਇਸ ਦੇ ਕਪੜੇ ਲਤੇ ਤੋਂ ਪਤਾ ਲਗਦਾ ਹੈ ਕਿ ਇਹ ਕੋਈ ਬਹੁਤ ਵਡਾ ਆਦਮੀ ਹੈ। ਦੇਖਣ ਵਿਚ ਵੀ ਸੁੰਦਰ ਹੈ। ਕੀ ਗਬਿੰਦ ਲਾਲ ਕੋਲੋਂ ਵੀ ? ਨਹੀਂ ਇਹ ਗਲ ਨਹੀਂ। ਗੁਬਿੰਦ ਲਾਲ ਦਾ ਰੰਗ ਗੋਰਾ ਹੈ, ਇਸ ਦਾ ਮੂੰਹ ਅਤੇ ਅਖਾਂ ਚੰਗੀਆਂ ਹਨ । ਅੱਖਾਂ ਤੇ ਬਹੁਤ ਹੀ ਸੁੰਦਰ ਹਨ । ਵਾਹ ! ਕਿੰਨਾ ਸੁੰਦਰ ਮੂੰਹ ਹੈ ! ਇਹ ਕਿਥੋਂ ਆ ਗਿਆ ? ਸਾਡੇ ਪਿੰਡ ਦਾ ਤੇ ਇਹ ਆਦਮੀ ਨਹੀਂ ਏ ? ਉਥੋਂ ਦੇ ਤੇ ਸਾਰਿਆਂ ਆਦਮੀਆਂ ਨੂੰ ਪਛਾਣਦੀ ਹਾਂ। ਕੀ ਮੈਂ ਇਸ ਨਾਲ ਦੋ ਗਲਾਂ ਨਹੀਂ ਕਰ ਸਕਦੀ ? ਇਸ ਵਿਚ ਹਰਜ ਹੀ ਕੀ ਏ। ਮੈਂ ਗੁਬਿੰਦ ਲਾਲ ਨਾਲ ਵਿਸ਼ਵਾਸ਼ ਘਾਤ ਨਹੀਂ ਕਰਾਂਗੀ।

ਜਿਸ ਵੇਲੇ ਰਾਣੀ ਇਹ ਸੋਚ ਰਹੀ ਸੀ, ਉਸ ਵੇਲੇ ਪ੍ਰਕਾਸ਼ ਦੇ ਉਪਰ ਤਕਦਿਆਂ ਹੀ ਦੋਵਾਂ ਦੀਆਂ ਅੱਖਾਂ ਚਾਰ ਹੋ ਗਈਆਂ। ਅੱਖਾਂ ਨਾਲ ਕੋਈ ਗਲਾਂ ਹੋਈਆਂ ਯਾ ਨਹੀਂ, ਇਹ ਮੈਂ ਨਹੀਂ ਜਾਣਦਾ। ਪਰ ਸੁਣਿਆ ਹੈ ਕਿ ਇਸ ਤਰਾਂ ਵੀ ਗਲਾਂ ਹੋਇਆ ਕਰਦੀਆਂ ਨੇ।
ਇਸੇ ਵੇਲੇ ਮਾਲਕ ਨੂੰ ਕੰਮ ਤੋਂ ਵੇਹਲੇ ਹੁੰਦਿਆਂ ਦੇਖ ਰੂਪਾ ਨੇ ਕਿਹਾ-ਹਜੂਰ, ਤੁਹਾਨੂੰ ਕੋਈ ਭਲਾ ਆਦਮੀ ਮਿਲਨ ਲਈ ਆਇਆ ਹੈ?
ਗੁਬਿੰਦ ਲਾਲ-ਕਿਸ ਜਗਾ ਤੋਂ ਆਇਆ ਹੈ ?
ਰੂਪਾ-ਇਹ ਮੈਂ ਨਹੀਂ ਜਾਣਦਾ।
ਗੁਬਿਦ ਲਾਲ-ਇਹ ਪੁਛੇ ਤੋਂ ਬਿਨਾ ਖਬਰ ਦੇਣ ਕਿਉਂ ਆਇਆ ?
ਰੂਪਾ ਨੇ ਦੇਖਿਆ ਬੜੀ ਬੇਵਕੂਫੀ ਹੋ ਗਈ ਏ। ਫਿਰ ਗਲ ਬਨਾ ਕੇ ਕਿਹਾ-ਮੈਂ ਪੁਛਿਆ ਸੀ, ਪਰ ਉਸ ਨੇ ਕਿਹਾ ਕਿ ਇਹ ਸਭ ਕੁਛ ਮੈਂ ਮਾਲਕ ਨੂੰ ਖੁਦ ਦਸਾਂਗਾ।
ਗੁਬਿੰਦ ਲਾਲ--ਅਛਾ ਤਾਂ ਜਾਹ ਉਸ ਨੂੰ ਕਹਿ ਦੇ ਮਾਲਕ ਨਾਲ ਮੁਲਾਕਾਤ ਨਹੀਂ ਹੋ ਸਕਦੀ।

੧੩੪