ਪੰਨਾ:ਵਸੀਅਤ ਨਾਮਾ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੁਤਾਲੀਵਾਂ ਕਾਂਡ

ਅਸਲ ਵਿਚ ਰਜਨੀ ਦੇ ਦਿਨ ਪੂਰੇ ਹੋ ਚੁਕੇ ਸਨ । ਰਜਨੀ ਦਾ ਰੋਗ ਦਵਾਈਆਂ ਨਾਲ ਬਿਲਕੁਲ ਨਹੀਂ ਸੀ ਹਟਦਾ। ਦਿਨ-ਬ-ਦਿਨ ਰਜਨੀ ਕਮਜੋਰ ਹੋਣ ਲਗ ਪਈ । ਅਸੂ ਵਿਚ ਰਜਨੀ ਮੰਜੇ ਤੇ ਪਈ ਅਤੇ ਫਿਰ ਮੰਜਾ ਛਡ ਕੇ ਨ ਉਠੀ। ਮਾਧਵੀ ਨਾਥ ਆ ਕੇ ਵਿਅਰਥ ਦਵਾਈ ਕਰ ਰਿਹਾ ਸੀ । ਛਾਇਆ ਵੀ ਆ ਕੇ ਭੈਣ ਦੀ ਆਖਰੀ ਸੇਵਾ ਕਰ ਰਹੀ ਸੀ ।

ਦਵਾਈ ਨੇ ਕੁਛ ਨਹੀਂ ਕੀਤਾ। ਕਤਕ ਦਾ ਮਹੀਨਾ ਉਸੇ ਤਰਾਂ ਹੀ ਲੰਘ ਗਿਆ, ਮਾਘ ਮਹੀਨੇ ਵਿਚ ਰਜਨੀ ਨੇ ਦਵਾਈ ਖਾਣੀ ਛਡ ਦਿਤੀ। ਸਮਝਿਆ-ਹੁਣ ਦਵਾਈ ਖਾਣੀ ਵਿਅਰਥ ਹੈ। ਛਾਇਆ ਨੂੰ ਕਿਹਾ-ਭੈਣ, ਹੁਣ ਦਵਾਈ ਨਹੀਂ ਖਾਵਾਂਗੀ ਕਿਉਂਕਿ ਫਗਨ ਦੀ ਪੂਰਨਮਾਸ਼ੀ ਨੂੰ ਤੇ ਮੈਂ ਮਰ ਹੀ ਜਾਣਾ ਹੈ।
ਛਾਇਆ ਰੋ ਪਈ, ਪਰ ਰਜਨੀ ਨੇ ਦਵਾਈ ਨੂੰ ਖਾਧੀ। ਦਵਾਈ ਨ ਖਾਂਦਿਆਂ, ਰੋਗ ਵੀ ਘਟ ਨਹੀਂ ਹੁੰਦਾ, ਪਰ ਦਿਨ-ਬ-ਦਿਨ ਰਜਨੀ ਦਾ ਦਿਲ ਪ੍ਰਫੁਲਤ ਹੋਣ ਲਗ ਪਿਆ।
ਕਿੱੱਨੇ ਦਿਨਾਂ ਦੇ ਬਾਹਦ ਰਜਨੀ ਨੇ ਹਾਸਾ ਮਖੌਲ ਕਰਨਾ ਸ਼ੁਰੂ ਕੀਤਾ। ਛੇ ਸਾਲ ਦੇ ਪਿਛੋਂ 'ਇਹ ਉਸ ਦਾ ਪਹਿਲਾਂ ਹਾਸਾ-ਮਖੋਲ ਸੀ। ਬੁਝਣ ਤੋਂ ਪਹਿਲੇ ਚਰਾਗ ਚਮਕਿਆ ।
ਜਿਉਂ ਜਿਉਂ ਦਿਨ ਬੀਤਨ ਲਗੇ, ਜਿਉਂ ਜਿਉਂ ਅੰਤਮ ਦਿਨ ਨੇੜੇ ਔਣ ਲਗੇ, ਤਿਉਂ ਤਿਉਂ ਰਜਨੀ ਪ੍ਰਫੁਲਤ ਅਤੇ ਹਾਸੇ ਦੀ ਮੂਰਤ ਹੁੰਦੀ ਜਾ ਰਹੀ ਸੀ।
ਅਖੀਰ ਉਹ ਭਿਆਨਕ ਦਿਨ ਆ ਪਹੁੰਚਿਆ । ਘਰ

੧੬੫