ਪੰਨਾ:ਵਸੀਅਤ ਨਾਮਾ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲਿਆਂ ਦੀ ਚੰਚਲਤਾ ਅਰ ਛਾਇਆ ਦਾ ਰੋਣਾ ਦੇਖ ਕੇ ਰਜਨੀ ਸਮਝ ਗਈ ਕਿ ਅੰਤ ਕਾਲ ਆ ਗਿਆ ਹੈ। ਸਰੀਰ ਵਿਚ ਪੀੜ ਵੀ ਹੋਣ ਲਗੀ । ਤਦ ਰਜਨੀ ਨੇ ਛਾਇਆ ਨੂੰ ਕਿਹਾ--ਅਜ ਮੇਰਾ ਅੰਤਮ ਦਿਨ ਏ ।
ਛਾਇਆ ਰੋ ਉਠੀ । ਕੁਛ ਕਹਿ ਨ ਸਕੀ । ਰਜਨੀ ਨੇ ਕਿਹਾ-ਇਕ ਭੀਖ ਮੰਗਦੀ ਹਾਂ, ਰੋ ਨਹੀਂ। ਮੇਰੇ ਮਰਨ ਦੇ ਬਾਹਦ ਰੋਣਾ ਫਿਰ ਮੈਂ ਮਨਾਂ ਕਰਨ ਨਹੀਂ ਆਵਾਂਗੀ। ਹੁਣ ਇਹੋ ਲਾਲਸਾ ਏ ਕਿ ਅਜ ਤੁਸਾਂ ਨਾਲ ਜੋ ਦੋ ਚਾਰ ਗਲਾਂ ਕਰਨੀਆਂ ਹਨ ਉਹਨਾਂ ਨੂੰ ਨਿਸਚਿੰੰਤ ਕਹਿ ਸਕਾਂ।
ਛਾਇਆ ਅਥਰੂ ਪੂੰਝ ਕੇ ਰਜਨੀ ਕੋਲ ਬੈਠ ਗਈ। ਪਰ ਗਲਾ ਰੁਕ ਗਿਆ, ਕੁਛ ਕਹਿ ਨ ਸਕੀ।
ਰਜਨੀ ਕਹਿਣ ਲਗੀ-ਮੇਰੀ ਇਕ ਹੋਰ ਭੀਖ ਏ, ਤੇਰੇ ਬਿਨਾ ਹੋਰ ਕੋਈ ਏਥੇ ਨ ਆਵੇ । ਟਾਈਮ ਔਣ ਤੇ ਸਾਰਿਆਂ ਨਾਲ ਮਿਲ ਲਵਾਂਗੀ। ਪਰ ਇਸ ਵੇਲੇ ਏਥੇ ਕੋਈ ਨ ਆਵੇ। ਨਹੀਂ ਤੇ ਫੇਰ ਤੇਰੇ ਨਾਲ ਗਲ ਕਰਨ ਦਾ ਮੌਕਾ ਨਹੀਂ ਮਿਲੇਗਾ।
ਛਾਇਆ ਕਿੱੱਨਾ ਚਿਰ ਰੋਣਾ ਰੋਕ ਰਖੇ ?
ਰਾਤ ਹੋ ਚਲੀ। ਰਜਨੀ ਨੇ ਪੁਛਿਆ-ਭੈਣ, ਕਿਆ ਚਾਂਦਨੀ ਰਾਤ ਹੈ ?
ਖਿੜਕੀ ਖੋਲ ਕੇ ਛਾਇਆ ਨੇ ਦੇਖਿਆ-ਸੁੰਦਰ ਚਾਂਦਨੀ ਖਿਲਰੀ ਹੋਈ ਏ।
ਰਜਨੀ-ਸਾਰੀਆਂ ਬਾਰੀਆਂ ਖੋਲ ਦਿਉ, ਮੈਂ ਚਾਂਦਨੀ ਦੇਖ ਕੇ ਮਰਾਂਗੀ । ਦੇਖ ਬਾਰੀ ਦੇ ਥਲੇ ਜੋ ਫੁਲਵਾੜੀ ਹੈ ਉਸ ਵਿਚ ਫੁਲ ਖਿੜੇ ਹਨ ਜਾਂ ਨਹੀਂ ?
ਉਸੇ ਬਾਰੀ ਕੋਲ ਖਲੋ ਕੇ ਗੁਬਿੰਦ ਲਾਲ ਅਤੇ ਰਜਨੀ ਦੀ ਗਲ ਬਾਤ ਹੋਇਆ ਕਰਦੀ ਸੀ । ਅਜ ਸਤ ਸਾਲ ਤੋਂ ਰਜਨੀ ਉਸ ਬਾਰੀ ਕੋਲ ਗਈ ਹੀ ਨਹੀਂ ਸੀ । ਕਦੀ ਉਸਨੂੰ ਖੋਲਿਆਹੀ ਨਹੀਂ ਸੀ,

੧੬੬