ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਛੁੱੱਟ ਗਿਆ ਸੀ । ਯਾਦ ਏ ਨਾ?

ਰਾਣੀ (ਖਬੇ ਹਥ ਦੀਆਂ ਚਾਰ ਉਂਂਗਲਾਂ ਨੂੰ ਸਜੇ ਹਥ ਵਿਚ ਫੜਕੇ ਅਤੇ ਸਿਰ ਨੀਵਾਂ ਕਰਕੇ)-ਹਾਂ ਯਾਦ ਏ।

ਹਰ ਲਾਲ-ਜਿਸ ਦਿਨ ਤੇ ਰਸਤਾ ਭੁਲ ਕੇ ਮੈਦਾਨ ਵਲ ਚਲੀ ਗਈ ਸੀ, ਯਾਦ ਏ ?

ਰਾਣੀ-ਯਾਦ ਏ।

ਹਰ ਲਾਲ-ਜਿਸ ਦਿਨ ਉਸ ਮਦਾਨ ਵਿਚ ਹੀ ਤੈਨੂੰ ਰਾਤ ਹੋ ਗਈ ਸੀ। ਤੂੰ ਇਕਲੀ ਸੈਂ ਤੇ ਕਿੱੱਨੇ ਹੀ ਬਦਮਾਸ਼ਾਂ ਨੇ ਤੈਨੂੰ ਆ ਕੇ ਘੇਰ ਲਿਆ ਸੀ। ਯਾਦ ਏ ਨਾ?

ਰਾਣੀ-ਯਾਦ ਹੈ।

ਹਰ ਲਾਲ-ਉਸ ਦਿਨ ਤੇਰੀ ਸਹਾਇਤਾ ਕਿਨੇ ਕੀਤੀ ਸੀ?

ਰਾਣੀ-ਤੁਸਾਂ। ਤੁਸੀਂ ਘੋੜੇ ਤੇ ਚੜਕੇ ਕਿਤੇ ਜਾ ਰਹੇ ਸੀ।

ਹਰ ਲਾਲ-ਹਾਂ, ਸਾਲੀ ਦੇ ਘਰ ਜਾ ਰਿਹਾ ਸਾਂ।

ਰਾਣੀ-ਦੇਖਦੇ ਹੀ ਤੁਸੀਂ ਮੇਰੀ ਸਹਾਇਤਾ ਕੀਤੀ, ਮੈਨੂੰ ਪਾਲਕੀ ਵਿਚ ਬੈਠਾ ਕੇ ਘਰ ਪੁਚਾ ਦਿਤਾ। ਮੈਂ ਤੁਹਾਡਾ ਇਹ ਹਸਾਨ ਕਦੇ ਨਹੀਂ ਚੁਕਾ ਸਕਦੀ।

ਹਰ ਲਾਲ-ਅਜ ਤੂੰ ਉਹ ਹਸਾਨ ਚੁਕਾ ਸਕਦੀ ਹੈ, ਸਗੋਂ ਮੈਨੂੰ ਵੀ ਖਰੀਦ ਸਕਦੀ ਹੈ। ਕਿਉਂ, ਜੋ ਕਹਾਂ, ਕਰੇਗੀ?

ਰਾਣੀ-ਕਹ ਕੀ ਗਲ ਏ ਮੈਂ ਪ੍ਰਾਣ ਦੇ ਕੇ ਵੀ ਤੁਹਾਡਾ ਕੰਮ ਪੂਰਾ ਕਰਾਂਗੀ।

ਹਰ ਲਾਲ-ਕੰਮ ਕਰੀਂਂ ਯਾ ਨਾ ਕਰੀਂ ਪਰ ਉਸ ਨੂੰ ਕਹੀਂ ਕਿਸੇ ਕੋਲ ਨਾ।

ਰਾਣੀ-ਜਿੰਨਾ ਚਿਰ ਪ੍ਰਾਣ ਹਨ ਉਨਾਂ ਚਿਰ ਕਿਸੇ ਨੂੰ ਨਹੀਂ ਕਹਾਂਗੀ।

ਹਰ ਲਾਲ-ਸੋਂਹ ਖਾ ਕੇ ਕਹਿੰਦੀ ਹੈਂਂ?

ਰਾਣੀ-ਹਾਂ ਮੈਂ ਸੌਂਹ ਖਾ ਕੇ ਕਹਿੰਦੀ ਹਾਂ।

੨੨