ਪੰਨਾ:ਵਸੀਅਤ ਨਾਮਾ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਾਂਗ ਚਾਬੀ ਲਭ ਲਿਆਈ ਅਰ ਹਨੇਰੇ ਵਿਚ ਹੀ ਸੰਦੂਕ ਖੋਲਣ ਲਗੀ।

ਰਾਣੀ ਬੜੀ ਸਾਵਧਾਨ ਹੋ ਕੇ ਹੋਲੀ ਹੋਲੀ ਹਥ ਚਲਾ ਰਹੀ ਸੀ, ਫਿਰ ਵੀ ਚਾਬੀ ਫਰਨ ਨਾਲ 'ਖਟ' ਦੀ ਆਵਾਜ ਹੋ ਹੀ ਗਈ। ਸੁਨ ਕੇ ਕ੍ਰਿਸ਼ਨ ਕਾਂਤ ਦੀ ਨੀਂਦ ਟੁਟ ਗਈ।

ਕ੍ਰਿਸ਼ਨ ਕਾਂਤ ਸਮਝ ਨ ਸਕਿਆ ਕਿ ਕਿਸਦੀ ਅਵਾਜ਼ ਹੋਈ ਹੈ, ਉਹ ਕੰਨ ਲਾ ਕੇ ਸੁਨਣ ਲਗਾ।

ਰਾਣੀ ਇਹ ਦੇਖ ਕੇ ਕਿ ਘਰਾੜੇ ਵਜਨ ਦੀ ਅਵਾਜ ਬੰਦ ਹੋ ਗਈ ਹੈ, ਸਮਝੀ ਕਿ ਕ੍ਰਿਸ਼ਨ ਕਾਂਤ ਦੀ ਨੀਂਦ ਖੁਲ ਗਈ ਹੈ। ਉਹ ਚੁਪ ਚਾਪ ਬੈਠੀ ਰਹੀ।

ਕ੍ਰਿਸ਼ਨ ਕਾਂਤ ਨੇ ਪੁਛਿਆ-ਤੂੰ ਕੌਣ ਹੈ? ਅਗੋਂ ਕੋਈ ਜਵਾਬ ਨੂੰ ਮਿਲਿਆ।

ਹੁਣ ਉਹ ਰਾਣੀ ਨ ਰਹੀ-ਦੁਖ ਹੋ ਕੇ ਉਸ ਨੇ ਇਕ ਉਚੀ ਸਾਹ ਲਈ। ਕ੍ਰਿਸ਼ਨ ਕਾਂਤ ਨੇ ਸਾਹ ਲੈਣ ਦਾ ਸ਼ਬਦ ਸੁਣ ਲਿਆ। ਉਸ ਨੇ ਹਰੀ ਨੂੰ ਅਵਾਜ ਮਾਰੀ। ਰਾਣੀ ਚਾਹੁੰਦੀ ਤਾਂ ਉਸ ਵੇਲੇ ਭਜ ਜਾਂਦੀ ਲੇਕਨ ਉਹ ਇਸਤਰਾਂ ਨ ਕਰ ਸਕੀ। ਉਸ ਨੇ ਸੋਚਿਆ ਉਸ ਦਿਨ ਬੁਰਾਈ ਕਰਨ ਲਈ ਏੱਨਾ ਸਾਹਸ ਕੀਤਾ ਸੀ, ਅਜ ਭਲਾਈ ਕਰਨ ਲਈ ਮੈਂ ਕੁਝ ਵੀ ਨਹੀਂ ਕਰ ਸਕਦੀ? ਫੜੀ ਜਾਊਂ ਤੇ ਫੜੀ ਜਾਊ। ਉਹ ਭੱਜੀ ਨਹੀਂ।

ਹਰੀ ਨੂੰ ਘੜੀ ਘੜੀ ਅਵਾਜ਼ ਦੇਣ ਤੇ ਵੀ ਕੋਈ ਉਤਰ ਨ ਆਇਆ। ਹਰੀ ਸੁਖ ਦੀ ਤਲਾਸ਼ ਵਿੱਚ ਕਿਸੇ ਹੋਰ ਜਗਾ ਗਿਆ ਹੋਇਆ ਸੀ। ਫਿਰ ਕ੍ਰਿਸ਼ਨ ਕਾਂਤ ਨੇ ਤਕੀਏ ਥਲਿਓਂ ਡਬੀ ਕਢ ਕੇ ਇਕ ਤੀਲ ਜਗਾਈ, ਤੀਲ ਜਗਾਣ ਨਾਲ ਉਸਨੇ ਦੇਖਿਆ ਕਿ ਸੰਦੂਕ ਦੇ ਕੋਲ ਇਕ ਇਸਤ੍ਰੀ ਬੈਠੀ ਹੈ।

ਬਾਲੀ ਹੋਈ ਤੀਲ ਨਾਲ ਕ੍ਰਿਸ਼ਨ ਕਾਂਤ ਨੇ ਦੀਵਾ ਬਾਲਿਆ, ਅਰ ਇਸਤ੍ਰੀ ਨੂੰ ਸੰਬੋਧਨ ਕਰਕੇ ਪੁਛਿਆ-ਤੂੰ ਕੋਣ ਹੈਂ?

੪੩