ਪੰਨਾ:ਵਸੀਅਤ ਨਾਮਾ.pdf/45

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਰਾਣੀ ਕ੍ਰਿਸ਼ਨ ਕਾਂਤ ਦੇ ਕੋਲ ਚਲੀ ਗਈ ਅਰ ਬੋਲੀ-ਮੈਂ ਰਾਣੀ ਹਾਂ।

ਕ੍ਰਿਸ਼ਨ ਕਾਂਤ ਨੇ ਹੈਰਾਨ ਹੋ ਕੇ ਪੁਛਿਆ-ਐਨੀ ਰਾਤ ਨੂੰ ਹਨੇਰੇ ਵਿਚ ਕੀ ਕਰ ਰਹੀ ਸੈਂ?

ਰਾਣੀ-ਚੋਰੀ ਕਰ ਰਹੀ ਸਾਂ।

ਕ੍ਰਿਸ਼ਨ ਕਾਂਤ-ਹਾਸਾ ਮਖੌਲ ਛਡ ਤੇ ਇਹ ਦਸ ਤੂੰ ਆਈ ਕਿਸ ਲਈ ਹੈਂ ਮੈਂ ਇਹ ਜਲਦੀ ਨਾਲ ਵਿਸ਼ਵਾਸ ਨਹੀਂ ਕਰ ਸਕਦਾ ਕਿ ਤੂੰ ਚੋਰੀ ਕਰਨ ਆਈ ਹੋਵੇਂਂ। ਪਰ ਦੇਖ ਤੈਨੂੰ ਚੋਰਾਂ ਦੇ ਢੰਗ ਵਿਚ ਰਿਹਾ ਹਾਂ।

ਰਾਣੀ-ਜੋ ਕਰਨ ਮੈਂ ਆਈ ਹਾਂ ਉਹ ਤੁਹਾਡੇ ਸਾਮਨੇ ਹੀ ਕਰ ਰਹੀ ਹਾਂ, ਭਜ ਸਕਦੀ ਨਹੀਂ ਅਰ ਨ ਹੀ ਭਜਨ ਦੀ ਕੌਸ਼ਸ਼ ਕਰਾਂਗੀ।

ਇਹ ਕਹਿ ਰਾਣੀ ਨੇ ਸੰਦੂਕ ਕੋਲ ਜਾ ਕੇ ਉਸ ਨੂੰ ਖੋਲਿਆ, ਉਸ ਵਿਚੋਂ ਜਾਲੀ ਵਸੀਅਤ ਨਾਮਾ ਕਢਕੇ ਅਸਲ ਵਸੀਅਤ ਨਾਮਾ ਰਖ ਦਿਤਾ। ਫਿਰ ਜਾਲੀ ਵਸੀਅਤ ਨਾਮੇ ਨੂੰ ਟੁਕੜੇ ਟੁਕੜੇ ਕਰ ਕੇ ਪਾੜ ਦਿਤਾ।

"ਹੈਂ! ਹੈਂ! ਇਹ ਕੀ ਪਾੜ ਰਹੀ ਹੈਂਂ? ਦਿਖਾ, ਦਿਖਾ," ਕਹਿ ਕੇ ਕ੍ਰਿਸ਼ਨ ਕਾਂਤ ਚਿੱਲਾਇਆ। ਪਰ ਉਸ ਦੇ ਚਿੱੱਲਾਂਦੇ ਚਿੱਲਾਂਂਦੇ ਰਾਣੀ ਨੇ ਟੁਕੜੇ ਦੀਵੇ ਦੀ ਲਾਟ ਤੇ ਸਾਰੇ ਦੇ ਸਾਰੇ ਹੀ ਬਾਲ ਕੇ ਸਵਾਹ ਕਰ ਦਿਤੇ।

ਕਰੋਧ ਨਾਲ ਅਖਾਂ ਲਾਲ ਕਰਕੇ ਕ੍ਰਿਸ਼ਨ ਕਾਂਤ ਬੋਲਿਆ-"ਇਹ ਤੂੰ ਕੀ ਸਾੜਿਆ ਹੈ?"

ਰਾਣੀ-"ਇਕ ਜਾਲੀ ਵਸੀਅਤ ਨਾਮਾ।"

ਕ੍ਰਿਸ਼ਨ ਕਾਂਤ ਘਬਰਾ ਉਠਿਆ। ਕੰਬ ਕੇ ਬੋਲਿਆ - "ਵਸੀਅਤ ਨਾਮਾ! ਵਸੀਅਤ ਨਾਮਾ!! ਮੇਰਾ ਵਸੀਅਤ ਨਾਮਾ ਕਿਥੇ ਹੈ?"

੪੪