ਰਾਣੀ- "ਤੁਹਾਡਾ ਵਸੀਅਤ ਨਾਮਾ ਸੰਦੂਕ ਵਿਚ ਹੈ, ਦੇਖ ਲਉ।
ਰਾਣੀ ਦੀ ਨਿਡਰਤਾ ਦੇਖ ਕੇ ਕ੍ਰਿਸ਼ਨ ਕਾਂਤ ਸੋਚਨ ਲਗਾ, ਕਿ ਕਿਤੇ ਕੋਈ ਦੇਵੀ ਇਸਤੀ ਦਾ ਰੂਪ ਧਾਰਨ ਕਰਕੇ ਤੇ ਨਹੀਂ ਆ ਗਈ।
ਫਿਰ ਸੰਦੂਕ ਖੋਲ ਕੇ ਕ੍ਰਿਸ਼ਨ ਕਾਂਤ ਨੇ ਦੇਖਿਆ, ਉਸ ਵਿਚ ਵਸੀਅਤ ਨਾਮਾ ਹੈ। ਉਹਨੂੰ ਬਾਹਰ ਕਢਕੇ ਐਨਕ ਲਾਈ, ਪੜ੍ਹ ਕੇ ਦੇਖਿਆ ਤਾਂ ਉਹ ਅਸਲ ਵਸੀਅਤ ਨਾਮਾ ਸੀ। ਫਿਰ ਰਾਣੀ ਨੂੰ ਪੁਛਿਆ, ਤੇ ਤੂੰ ਸਾੜਿਆ ਕੀ ਸੀ?
"ਇਕ ਜਾਲੀ ਵਸੀਅਤ ਨਾਮਾ।"
"ਜਾਲੀ ਵਸੀਅਤ ਨਾਮਾ? ਕਿਸ ਨੇ ਬਨਾਇਆ ਸੀ ਜਾਲੀ ਵਸੀਅਤ ਨਾਮਾ? ਤੂੰ ਉਸ ਨੂੰ ਕਿਥੋਂ ਲਿਆ?"
"ਕਿਨੇ ਬਨਾਇਆ ਸੀ, ਇਹ ਤੇ ਮੈਂ ਕਹਿ ਨਹੀਂ ਸਕਦੀ, ਪਰ ਮਿਲਿਆ ਮੈਨੂੰ ਏਸੇ ਸੰਦਕ ਵਿਚੋਂ ਹੈ।"
"ਤੈਨੂੰ ਕਿਸ ਤਰਾਂ ਪਤਾ ਲਗਾ ਕਿ ਸੰਦੂਕ ਵਿਚ ਜਾਲੀ ਵਸੀਅਤ ਨਾਮਾ ਹੈ ?"
"ਇਹ ਮੈਂ ਨਹੀਂ ਦਸ ਸਕਦੀ।"
ਕ੍ਰਿਸ਼ਨ ਕਾਂਤ ਕੁਛ ਚਿਰ ਸੋਚਦਾ ਰਿਹਾ। ਪੰਜ ਮਿੰਟ ਬਾਹਦ। ਬੋਲਿਆ, “ਜੇ ਮੈਂ ਤੇਰੇ ਜਹੀਆਂ ਇਸਤਰੀਆਂ ਨੂੰ ਨ ਜਾਨ ਸਕਦਾ ਤੇ ਆਪਣੀ ਏਨੀ ਜਾਇਦਾਦ ਦੀ ਰਖਿਆ ਕਿਵੇਂ ਕਰ ਸਕਦਾ? ਇਹ ਜਾਲੀ ਵਸੀਅਤ ਨਾਮਾ ਹਰ ਲਾਲ ਦੀ ਕਰਤੁਤ ਹੈ। ਪਤਾ ਲਗਦਾ ਏ ਹਰ ਲਾਲ ਕੋਲੋਂ ਕੁਛ ਦੇ ਲੈ ਕੇ ਅਸਲ ਵਸੀਅਤ ਨਾਮਾ ਚੁਰਾ ਕੇ ਨਕਲੀ ਰਖਨ ਲਈ ਤੂੰ ਆਈ ਸੈਂ। ਪਰ ਹੁਣ ਫੜੀ ਜਾਣ ਦੇ ਫੋਰ ਨਾਲ ਨਕਲੀ ਅਤੇ ਨਾਮ ਨੂੰ ਪਾੜ ਕੇ ਸੁਟ ਦਿਤਾ ਹੈ। ਕਿਉਂ ਸਚੀ ਗਲ ਹੈ ਨਾ?"
ਰਾਣੀ-ਨਹੀਂ, ਇਹ ਨਹੀਂ।
ਕ੍ਰਿਸ਼ਨ ਕਾਂਤ-ਇਹ ਨਹੀਂ? ਫਿਰ ਕੀ ਗਲ ਏ?
੪੫