ਛੋਟੀ ਜਹੀ ਤੇ ਸੀ, ਤੇ ਨਾਲੇ ਉਸ ਦੀ ਸਸ ਵੀ ਅਜੇ ਜੀਊਂਦੀ ਸੀ ਅਰ ਨਨਾਣ ਵੀ। ਰਜਨੀ ਨੂੰ ਔਂਦੀ ਦੇਖ ਦਾਸੀਆਂ ਹੋਰ ਵੀ ਹੱਲਾ ਮਚੋਣ ਲਗ ਪਈਆਂ।
ਇਕ ਬੋਲੀ-ਕੁਛ ਸੁਨਿਆ ਹੈ, ਬਹੂ ਜੀ?
ਦੂਜੀ ਬੋਲੀ-ਐਹੋ ਜਹੀ ਸਰਵ ਨਾਸ ਦੀ ਗਲ ਕਿਸੇ ਨੇ ਨਹੀਂ ਸੁਨੀ ਹੋਵੇਗੀ।
ਤੀਸਰੀ-ਭਲਾ ਉਹਦੀ ਹਿੰਮਤ ਤੇ ਦੇਖੋ, ਜੀ ਕਰਦਾ ਹੈ ਮੂੰਹ ਸੜੀ ਨੂੰ ਝਾੜੂ ਮਾਰ ਮਾਰ ਕੇ ਠੀਕ ਕਰ ਦਿਆਂ।
ਟੋਥੀ-ਖਾਲੀ ਝਾੜੂ? ਬਹੂ, ਕਹੋ ਤਾਂ ਉਸ ਦੀ ਨਕ ਹੀ ਵੱਢ ਲਿਆਵਾਂ।
ਪੰਜਵੀਂ-ਕਿਸ ਦੇ ਢਿਡ ਵਿਚ ਕੀ ਹੈ ਭੈਣ, ਕੌਣ ਜਾਣਦਾ ਹੈ?
ਪਹਿਲੀ-ਸੁਣਿਆ ਜੇ? ਸਾਰੇ ਪਿੰਡ ਵਿਚ ਸ਼ੋਰ ਮਚ ਗਿਆ ਹੈ।
ਦੂਜੀ-ਸ਼ੇਰ ਦੇ ਘਰ ਵਿਚ ਸਹੇ ਦੀ ਹਿੰਮਤ!
ਤੀਜੀ-ਮੋਈ ਦੇ ਝਾੜੂ ਮਾਰ ਕੇ ਜ਼ਹਿਰ ਉਤਾਰ ਦਵਾਂਗੀ।
ਚੌਥੀ- ਕੀ ਕਵਾਂ, ਬਹੂ, ਚੱਲੀ ਸੀ ਚੋਰੀ ਕਰਨ।
ਪਜਵੀਂ-ਭਿਜੀ ਬਿਲੀ ਨੂੰ ਪਛਾਨਨ ਵਿਚ ਦੇਰ ਨਹੀਂ ਲਗਦੀ। ਉਸਦੇ ਗਲ ਵਿਚ ਰਸੀ ਪੈਣੀ ਹੀ ਚਾਹੀਦੀ ਹੈ।
ਰਜਨੀ ਨੇ ਕਿਹਾ-ਅਰ ਤੁਹਾਡੇ?
ਸਾਰੀਆਂ ਦਾਸੀਆਂ ਇਕ ਦਮ ਚਿੜ ਉਠੀਆਂਂ-ਸਾਡਾ ਕੀ ਦੋਸ਼ ਹੈ? ਅਸਾਂ ਕੀ ਕੀਤਾਂ ਹੈ?
ਇਹ ਤੇ ਅਸੀਂ ਜਾਨਦੀਆਂ ਹਾਂ ਜੋ ਕਈ ਵੀ ਕੁਛ ਕਰੇ ਦਸ਼ ਸਾਡੇ ਸਿਰ ਹੀ ਮੜਿਆ ਜਾਣਾ ਹੈ। ਸਾਡੇ ਲਈ ਹੋਰ ਹੋਣਾ ਹੀ ਕੀ ਹੈ? ਫਿਰ ਵੀ ਮਜੂਰੀ ਕਰਨ ਲਈ ਏਥੇ ਔਣਾ ਹੀ ਪੈਂਦਾ ਹੈ ।
ਇਹ ਵਿਆਖਿਆਨ ਖਤਮ ਕਰਕੇ ਇਕ ਦ ਨੇ ਕਪੜੇ ਵਿਚ ਮੂੰਹ ਲੁਕਾ ਕੇ ਰੋਣਾ ਵੀ ਸ਼ੁਰੂ ਕਰ ਦਿਤਾ। ਰਜਨੀ ਆਪਣਾ ਹਾਸਾ ਨਾ