ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਠੀਕ ਹੀ ਨਿਕਲਿਆ। ਮੈਂ ਇਸ ਵਿਚ ਗੁਬਿੰਦ ਦਾ ਕੋਈ ਮਤਲਬ ਦੇਖਦਾ ਹਾਂ। ਬੋਲੇ-ਕਿਥੇ ਜਾਏਗੀ? ਕਿਉਂ ਛਡ ਦੇਵਾਂ?

ਗੁਬਿੰਦ-ਪਹਿਲੇ ਅਸਲ ਗਲ ਨੂੰ ਜਾਣ ਲੈਣਾ ਠੀਕ ਹੈ। ਏੱੱਨੇ ਲੋਕਾਂ ਦੇ ਸਾਮਨੇ ਇਹ ਅਸਲ ਗਲ ਨ ਕਹੇਗੀ। ਇਸ ਨੂੰ ਇਕ ਵਾਰ ਅਦਰ ਖੜ ਕੇ ਪੁਛ ਲਵਾਂਗਾ।

ਕ੍ਰਿਸ਼ਨ ਕਾਂਤ ਨੇ ਦਿਲ ਵਿਚ ਕਿਹਾ-ਪੁਛ ਪਛ ਕੁਛ ਨਹੀਂ, ਅੰਦਰ ਜਾਕੇ ਇਸ ਦੇ ਵਡਿਆਂ ਦਾ ਸ਼ਰਾਧ ਕਰੇਗਾ। ਅਜ ਕਲ ਦੇ ਮੁੰਡੇ ਬੇਹਯਾ ਹੋ ਗਏ ਹਨ। ਹਛਾ ਬਚੂ! ਤੇਰੇ ਨਾਲ ਵੀ ਇਕ ਚਾਲ ਚਲਾਂਗਾ। ਇਹ ਸੋਚ ਕੇ ਕ੍ਰਿਸ਼ਨ ਕਾਂਤ ਨੇ ਕਿਹਾ-ਹਛਾ, ਇਸ ਤਰਾਂ ਈ ਸਹੀ। ਇਹ ਕਹਿ ਕੇ ਨੌਕਰ ਨੂੰ ਅਵਾਜ਼ ਦਿਤੀ, "ਦੇਖ, ਇਸ ਨੂੰ ਰਜਨੀ ਬਹੂ ਦੇ ਕੋਲ ਲੈ ਜਾ। ਦੇਖੀਂਂ ਕਿਤੇ ਨੱਸ ਨਾ ਜਾਏ।"

ਨੌਕਰ ਰਾਣੀ ਨੂੰ ਲੈਕੇ ਚਲਾ ਗਿਆ। ਗੁਬਿੰਦ ਲਾਲ ਵੀ ਚਲਾ ਗਿਆ। ਕ੍ਰਿਸ਼ਨ ਕਾਂਤ ਬੋਲਿਆ-ਹਹੇ! ਹਰੇ!! ਮੁੰਡੇ ਨੂੰ ਵੀ ਕੀ ਹੋ ਗਿਆ ?


੫੪