ਪੰਨਾ:ਵਸੀਅਤ ਨਾਮਾ.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬਾਰਵਾਂ ਕਾਂਡ

ਗੁਬਿੰਦ ਲਾਲ ਨੇ ਕਮਰੇ ਵਿਚ ਆਕੇ ਦੇਖਿਆ ਕਿ ਰਜਨੀ ਰਾਣੀ ਨੂੰ ਲੈ ਚੁਪ ਚਾਪ ਬੈਠੀ ਹੈ। ਉਸ ਦੀ ਮਦਦ ਕਰਨ ਦੀ ਇਛਿਆ ਤੇ ਸੀ ਪਰ ਕ੍ਰਿਸ਼ਨ ਕਾਂਤ ਦੇ ਸਾਮਨੇ ਕੀ ਕਹੇਗੀ ਉਸਦੀ ਹਿੰੰਮਤ ਨ ਪਈ । ਇਸ ਲਈ ਉਹ ਕੁਛ ਬੋਲ ਨ ਸਕੀ। ਗੁਬਿੰਦ ਲਾਲ ਨੂੰ ਔਂਦੇ ਦੇਖ, ਰਜਨੀ ਮਨ ਵਿਚ ਬੋਲੀ-ਚਲੋ ਜਿਮੇਂਂਵਾਰੀ ਤੋਂ ਛੁੱਟੀ ਮਿਲੀ । ਜਲਦੀ ਨਾਲ ਉਸਨੇ ਪਤੀ ਨੂੰ ਇਸ਼ਾਰੇ ਨਾਲ ਬੁਲਾਇਆ। ਗੁਬਿੰਦ ਅੰਦਰ ਆ ਗਿਆ ਤਾਂ ਰਜਨੀ ਨੇ ਹੌਲੀ ਜਹੇ ਪੁਛਿਆ-ਰਾਣੀ ਏਥੇ ਕਿਉਂ ?

ਗੁਬਿੰਦ--ਮੈਂ ਇਕਾਂਤ ਵਿਚ ਇਸ ਕੋਲੋਂ ਕੁਛ ਪੁਛਾਂਗਾ, ਇਸ ਦੇ ਬਾਹਦ ਜੋ ਕੁਛ ਇਸ ਦੇ ਭਾਗਾਂ ਵਿਚ ਲਿਖਿਆ ਹੋਵੇਗਾ, ਭੁਗਤੇਗੀ ।

ਰਜਨੀ-ਕੀ ਪੁਛੋਗੇ ?

ਗੁਬਿੰਦ-ਇਸ ਦੇ ਦਿਲ ਦੀ ਗਲ । ਜੇ ਤੈਨੂੰ ਇਸ ਕੋਲ ਇਕੱਲਾ ਮੈਨੂੰ ਛਡਨ ਦਾ ਡਰ ਹੋਵੇ ਤਾਂ ਲੁਕ ਕੇ ਸੁਣ ਲਈਂਂ ਕਿ ਮੈਂ ਕੀ ਗਲਾਂ ਕਰ ਰਿਹਾ ਹਾਂ ।

ਰਜਨੀ ਸ਼ਰਮਾ ਗਈ, ਸਿਰ ਨੀਵਾਂ ਕਰ ਉਹ ਉਥੋਂ ਖਿਸਕ ਗਈ । ਰਸੋਈ ਘਰ ਵਿਚ ਜਾ ਕੇ ਪਿਛੋਂ ਦੀ ਰਸੋਈਦਾਰਨ ਦਾ ਜੜਾ ਖਿਚ ਕੇ ਬੋਲੀ- "ਮਿਸ਼ਰਾਨੀ, ਕੋਈ ਰਸ ਭਰੀ ਕਹਾਣੀ ਤੇ ਸੁਣਾ ।"

ਇਧਰ ਗੁਬਿੰਦ ਨੇ ਰਾਣੀ ਨੂੰ ਪੁਛਿਆ- "ਰਾਣੀ ਮੈਨੂੰ ਖੇਲ ਕੇ ਦਸੇਂਗੀ ਜੋ ਇਹ ਕੀ ਗਲ ਹੈ?" ਬੋਲਨ ਲਈ ਰਾਣੀ ਦੀ ਛਾਤੀ ਪਾਟ ਰਹੀ ਸੀ । ਪਰ ਉਹ ਵੀ ਕੰਨਿਆ ਸੀ ਜੋ ਜੀਊਂਦੇ ਜੀ ਬਲਦੀ

੫੫