ਪੰਨਾ:ਵਸੀਅਤ ਨਾਮਾ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਾਣੀ--ਚਾਚਾ ਦੇਸ ਛਡਣ ਲਈ ਕਿਉਂ ਰਾਜੀ ਹੋਵੇਗਾ?

ਗੁਬਿੰਦ--ਕੀ ਐਹੋ ਜਹੀ ਗਲ ਹੋ ਜਾਣ ਤੇ ਵੀ ਤੂੰ ਉਹਨੂੰ ਰਾਜੀ ਨਹੀਂ ਕਰ ਸਕੇਂਂਗੀ।

ਰਾਣੀ--ਕਰ ਸਕਾਂਗੀ, ਪਰ ਤੁਹਾਡੇ ਤਾਏ ਨੂੰ ਕੌਣ ਰਾਜੀ ਕਰੇਗਾ? ਉਹ ਮੈਨੂੰ ਛਡਨ ਨਹੀਂ ਲਗੇ।

ਗੁਬਿੰਦ--ਮੈਂ ਉਹਨਾਂ ਨੂੰ ਕਹਾਂਗਾ।

ਰਾਣੀ--ਇਸ ਨਾਲ ਤੇ ਹੋਰ ਵੀ ਬਦਨਾਮੀ ਹੋਵੇਗੀ ਅਰ ਨਾਲ ਨਾਲ ਤੁਹਾਨੂੰ ਵੀ ਬਦਨਾਮ ਹੋਣਾ ਪਵੇਗਾ।

ਗੁਬਿੰਦ--ਠੀਕ ਏ, ਤੇਰੇ ਲਈ ਰਜਨੀ ਮਾਲਕ ਨੂੰ ਕਹੇਗੀ। ਤੂੰ ਰਜਨੀ ਨੂੰ ਸਦ ਲਿਆ, ਮੈਂ ਸਮਝਾ ਦੇਂਦਾ ਹਾਂ।

ਅਖਾਂ ਵਿਚ ਅਥਰੂ ਭਰ ਕੇ ਗੁਬਿੰਦ ਨੂੰ ਦੇਖਦੀ ਹੋਈ ਰਾਣੀ ਰਜਨੀ ਨੂੰ ਸਦਣ ਚਲੀ ਗਈ। ਇਸ ਤਰਾਂ ਰਾਣੀ ਨੂੰ ਕਲੰਕ ਬੰਧਨ ਦਾ ਪਹਿਲਾ ਦੰਡ ਮਿਲਿਆ।


ਤੇਰਵਾਂ ਕਾਂਡ

ਸੌਹਰੇ ਨਾਲ ਅਨੁਰੋਧ (ਮਿਨਤ ਤਰਲਾ) ਕਰਨ ਲਈ ਰਜਨੀ ਕਿਸੇ ਤਰਾਂ ਵੀ ਰਾਜੀ ਨ ਹੋਈ। ਉਸ ਨਾਲ ਗਲ ਕਰਨ ਵਿਚ ਉਹ ਸ਼ਰਮਾਂਦੀ ਸੀ। ਅਖੀਰ ਗੁਬਿੰਦ ਲਾਲ ਆਪ ਹੀ ਕ੍ਰਿਸ਼ਨ ਕਾਂਤ ਕੋਲ ਗਿਆ। ਉਸ ਵੇਲੇ ਕ੍ਰਿਸ਼ਨ ਕਾਂਤ ਹਥ ਵਿਚ ਹੁਕੇ ਦੀ ਨਲੀ ਫੜ ਸੋਂ ਰਿਹਾ ਸੀ। ਦਿਲ ਉਸ ਦਾ ਅਫੀਮ ਦੇ ਨਸ਼ੇ ਵਿਚ ਕਈ ਦੇਸ਼ ਬਦੇਸਸ਼ਾਂ ਦਾ ਚਕਰ ਕਟ ਰਿਹਾ ਸੀ। ਪਤਾ ਲਗਦਾ ਸੀ ਕਿ ਰਾਣੀ ਦਾ ਚੰਦਰਮਾ ਜਿਹਾ ਮੁਖ ਬੁਢੇ ਦੇ ਦਿਲ ਅੰਦਰ ਘਰ ਕਰ ਗਿਆ ਸੀ। ਭਲਾ

੬੦