ਪੰਨਾ:ਵਸੀਅਤ ਨਾਮਾ.pdf/62

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਿਨੂੰ ਨਹੀਂ ਚੰਗਾ ਲਗਦਾ? ਕ੍ਰਿਸ਼ਨ ਕਾਂਤ ਦੇਖ ਰਿਹਾ ਸੀ ਕਿ 'ਰਾਣੀ ਇਦਰਾਨੀ ਬਣ ਕੇ ਮਹਾਂਦੇਵ ਦੀ ਗਊਸ਼ਾਲਾ ਵਿਚ ਗਊ ਚੁਰਾਨ ਗਈ ਹੈ। ਗਊ ਨੂੰ ਖਲਦਿਆਂ ਹੀ ਨੰਦੀ ਨੇ ਹਥ ਵਿਚ ਤਰਸੂਲ ਲੈ ਕੇ ਰਾਣੀ ਨੂੰ ਫੜ ਲਿਆ ਹੈ। ਨੰਦੀ ਰਾਣੀ ਦੀਆਂ ਕਾਲੀਆਂ ਲਿਟਾਂ ਨੂੰ ਫੜ ਕੇ ਖੂਬ ਖਿਚਾਤਾਨੀ ਕਰ ਰਿਹਾ ਹੈ। ਇਸੇ ਵੇਲੇ ਗੁਬਿੰਦਲਾਲ ਜਾ ਕੇ ਬੋਲਿਆ-ਤਾਇਆ ਜੀ!

ਕ੍ਰਿਸ਼ਨ ਕਾਂਤ ਅਸਚਰਜ ਹੈ ਸੋਚਨ ਲਗਾ ਕਿ ਇਹ ਮਹਾਂਦੇਵ ਨੂੰ ਕਿਸ ਰਿਸ਼ਤੇ ਨਾਲ ਤਾਇਆ ਕਹਿ ਰਿਹਾ ਹੈ? ਗੁਬਿੰਦ ਨੇ ਫਿਰ ਕਿਹਾ-ਤਾਇਆ ਜੀ! ਕਰੋਧ ਵਸ ਹੋ ਕੇ ਕ੍ਰਿਸ਼ਨ ਕਾਂਤ ਨੇ ਉਸ ਨੂੰ ਕੰਨੋਂ ਫੜਨ ਲਈ ਹਥ ਚੁਕਿਆ। ਉਸਦੇ ਹਥੋਂ ਹੁਕੇ ਦੀ ਨਾਲੀ ਹੇਠਾਂ ਡਿਗ ਪਈ, ਜਮੀਨ ਤੇ ਉਸ ਦੇ, ਡਿਗਨ ਦੀ ਅਵਾਜ ਸੁਨ ਕ੍ਰਿਸ਼ਨ ਕਾਂਤ ਦੀ ਨੀਂਦ ਟੁਟ ਗਈ। ਅਖ ਖੋਲ ਕੇ ਦੇਖਿਆ ਕਿ ਸਾਮਨੇ ਗੁਬਿਦ ਲਾਲ ਖਲੋਤਾ ਕਹਿ ਰਿਹਾ ਹੈ, ਤਾਇਆ ਜੀ! ਉਸ ਨੇ ਜਲਦੀ ਨਾਲ ਪੁਛਿਆ, ਕੀ ਗਲ ਹੈ ਗੁਬਿਦ ਲਾਲ? ਬੁਢਾ ਗੁਬਿਦ ਲਾਲ ਨੂੰ ਬੜਾ ਪਿਆਰ ਕਰਦਾ ਸੀ।

ਗੁਬਿਦ ਲਾਲ ਨੇ ਕਿਹਾ-ਤੁਸੀਂ ਸੋਂਂ ਜਾਉ, ਮੈਂ ਕੋਈ ਐਸੇ ਵੈਸੇ ਕੰਮ ਤੇ ਨਹੀਂ ਸਾਂ ਆਇਆ।

ਪਰ ਕ੍ਰਿਸ਼ਨ ਕਾਂਤ ਸਮਝ ਗਿਆ, ਮਨ ਵਿਚ ਸੋਚਨ ਲਗਾ--ਕੁਛ ਨਹੀਂ! ਬਾਬੂ ਸਾਹਿਬ ਚੰਦਰ ਮੁਖੀ ਰਾਣੀ ਦੀ ਗਲ ਕਰਨ ਆਏ ਹਨ। ਬਲਿਆ-ਮੈਂ ਸੌਂ ਚੁਕਿਆ ਹਾਂ, ਹੋਰ ਨਹੀਂ ਸਵਾਂਗਾ।

ਗੁਬਿੰਦ ਲਾਲ ਪਰੇਸ਼ਾਨੀ ਵਿਚ ਪੈ ਗਏ। ਸਵਰੇ ਕ੍ਰਿਸ਼ਨ ਕਾਂਤ ਅਗੇ ਰਾਣੀ ਦੀ ਗਲ ਕਹਿਣ ਵਿਚ ਉਸਨੂੰ ਕਈ ਸ਼ਰਮ ਨਹੀਂ ਸੀ ਆਈ, ਪਰ ਹੁਣ ਉਹ ਸ਼ਰਮਾ ਰਿਹਾ ਸੀ। ਗਲ ਕਹਿੰਦਾ ਕਹਿੰਦਾ ਵੀ ਉਹ ਕੁਛ ਕਹਿ ਨ ਸਕਿਆ। ਰਾਣੀ ਦੇ ਨਾਲ ਬਾਰੂਨੀ ਤਲਾ ਤੇ ਜੋ ਗਲ ਹੋਈ ਸੀ,ਕੀ ਉਹ ਉਸਦਾ ਖਿਆਲ ਕਰਕੇ ਸ਼ਰਮਾਰਿਹਾਹੈ?

ਬੁਢਾ ਰੰਗ ਢੰਗ ਦੇਖਣ ਲਗਾ। ਦੇਖਿਆ ਗੁਬਿੰਦ ਲਾਲ

੬੧