ਪੰਨਾ:ਵਸੀਅਤ ਨਾਮਾ.pdf/64

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੌਧਵਾਂ ਕਾਂਡ

ਗੁਬਿੰਦ ਲਾਲ ਦੀ ਸਲਾਹ ਨਾਲ ਰਾਣੀ ਆਪਣੇ ਚਾਚੇ ਨਾਲ ਪ੍ਰਦੇਸ ਜਾਣ ਦੀ ਤਿਆਰੀ ਕਰਨ ਆਈ। ਚਾਚੇ ਨੂੰ ਕੁਛ ਨਾ ਕਹਿ ਉਹ ਅੰਦਰ ਬੈਠ ਕੇ ਰੋਣ ਲਗ ਪਈ।

"ਇਸ ਹਰਿੰਦਰਾ ਪਿੰਡ ਨੂੰ ਛਡ ਕੇ ਮੇਰੇ ਕੋਲੋਂ ਜਾਇਆ ਨਹੀਂ ਜਾਏਗਾ। ਏਨੂੰ ਨਾ ਦੇਖ ਕੇ ਮੈਂ ਮਰ ਜਾਵਾਗੀ, ਕਲਕਤੇ ਜਾ ਕੇ ਤਾਂ ਮੈਂ ਗਬਿੰਦ ਲਾਲ ਨੂੰ ਵੀ ਨਹੀਂ ਦੇਖ ਸਕਾਂਗੀ। ਹਰਿੰਦਰਾ ਪਿੰਡ ਹੀ ਮੇਰੀ ਸ਼ਮਸ਼ਾਨ ਭੂਮੀ ਹੈ। ਏਥੇ ਹੀ ਸੜ ਕੇ ਮਰਾਂਗੀ। ਹਾਏ! ਇਹ ਵੀ ਭਾਗ ਵਿਚ ਨਾ ਲਿਖਿਆ ਸੀ ਕਿ ਮੈਂ ਪਿੰਡ ਦੇ ਸ਼ਮਸ਼ਾਨ ਵਿਚ ਹੀ ਮਰਾਂ। ਜੇ ਮੈਂ ਹਰਿੰਦਰਾ ਪਿੰਡ ਨੂੰ ਛਡ ਕੇ ਨਾ ਜਾਵਾਂ ਤਾਂ ਕੌਣ ਮੇਰਾ ਕੁਛ ਵਿਗਾੜ ਸਕਦਾ ਹੈ? ਕ੍ਰਿਸ਼ਨ ਕਾਂਤ ਮੇਰਾ ਸਿਰ ਮੁਨਵਾ ਸਿਆਈ ਮਲ ਪਿੰਡੋ ਬਾਹਰ ਕਢ ਦੇਵੇਗਾ, ਪਰ ਮੈਂ ਫਿਰ ਵਾਪਸ ਆ ਜਾਵਾਂਗੀ। ਇਸ ਤਰਾਂ ਕਰਨ ਤੇ ਗੁਬਿੰਦ ਲਾਲ ਗੁਸਾ ਕਰੇਗਾ ਤਾਂ ਕਰੇ, ਫਿਰ ਮੈਂ ਉਸ ਨੂੰ ਦੇਖਾਂਗੀ ਤਾਂ ਸਹੀ। ਮੇਰੀਆਂ ਅਖਾਂ ਤਾਂ ਨਹੀਂ ਕਢ ਲੈਣਗੇ। ਮੈਂ ਕਲਕਤੇ ਨਹੀਂ ਜਾਵਾਂਗੀ। ਜੇ ਗਈ ਤਾਂ ਜਮ ਦੇ ਘਰ ਹੀ ਜਾਵਾਂਗੀ,ਹੋਰ ਕਿਤੇ ਨਹੀਂ।"

ਇਹ ਸਭ ਕੁਛ ਸੋਚ ਰਾਣੀ ਗੁਬਿੰਦ ਲਾਲ ਦੇ ਘਰ ਵਲ ਤੁਰ ਪਈ। ਦਿਲ ਵਿਚ ਕਹਿੰੰਦੀ ਜਾ ਰਹੀ ਸੀ-ਐ ਜਗਦੀਸ਼ਵਰ! ਐ ਦੀਨਾ ਨਾਥ! ਐ ਦੁਖੀਆਂ ਦੇ ਇਕੋ ਇਕ ਸਹਾਰੇ! ਮੈਂ ਦੁਖਾਂ ਦੇ ਸਮੁੰਦਰ ਵਿਚ ਪੈ ਗਈ ਹਾਂ, ਮੈਨੂੰ ਬਚਾਉ। ਮੇਰੇ ਹਿਰਦੇ ਦੀ ਇਸ ਪ੍ਰੇਮ ਅਗਨ ਨੂੰ ਬੁਝਾ ਦੇਵੋ। ਮੈਨੂੰ ਵਿਯੋਗ ਦੀ ਅਗ ਵਿਚ ਨਾ ਸਾੜ, ਮੈਂ ਜਿਨੂੰ ਦੇਖਣ ਜਾ ਰਹੀ ਹਾਂ ਜਿੱੱਨੀ ਵਾਰ ਦੇਖਾਂਗੀ ਠੰਢ ਪਵੇਗੀ।

੬੩