ਪੰਦਰਵਾਂ ਕਾਂਡ
ਕੰਮ ਖਤਮ ਕਰਕੇ ਰੋਜ਼ ਵਾਂਗ ਗੁਬਿੰਦ ਲਾਲ ਬਾਰੂਨੀ ਤਲਾ ਦੇ ਕੰਢੇ ਫੁਲਵਾੜੀ ਵਿਚ ਟਹਿਲ ਰਿਹਾ ਸੀ। ਫੁਲਵਾੜੀ ਵਿਚ ਟਹਿਲਣ ਨਾਲ ਉਸ ਨੂੰ ਆਨੰਦ ਆਉਂਦਾ ਹੈ। ਹਰ ਦਰਖਤ ਦੇ ਥਲੇ ਉਹ ਦੋ ਚਾਰ ਵਾਰ ਟਹਿਲਦਾ, ਪਰ ਹੁਣ ਮੈਂ ਸਾਰੇ ਦਰਖਤਾਂ ਦੀ ਗੱਲ ਨਹੀਂ ਲਿਖਾਂਗਾ। ਬਾਰੂਨੀ ਤਲਾ' ਦੇ ਕੰਢੇ ਇਕ ਪੱਥਰ ਦਾ ਚਬੂਤਰਾ ਸੀ। ਚਬੂਤਰੇ ਉਤੇ ਇਕ ਚਿਟ ਪੱਥਰ ਦੀ ਉਕਰੀ ਹੋਈ ਇਸਤ੍ਰੀ ਦੀ ਮੂਰਤ ਸੀ। ਉਹ ਮੂਰਤ ਅਧਨੰਗੀ ਅਰ ਥਲੇ ਵਲ ਦੇਖਦੀ ਦਿਖਾਈ ਗਈ ਸੀ। ਉਸ ਦੇ ਚਾਰ ਚੁਫੇਰੇ ਚਬੂਤਰਿਆਂ ਤੇ ਗਮਲਿਆਂ ਉਤੇ ਤਰਾਂ ਤਰਾਂ ਦੇ ਫਲ ਜਿਸਤਰਾਂ ਮੋਤੀਆ, ਗੁਲਾਬ, ਮੋਲਸਿਰੀ ਆਦਿ ਲਾਏ ਗਏ ਸਨ। ਉਨ੍ਹਾਂ ਦੇ ਹੇਠਾਂ ਵੀ ਬਹੁਤ ਤਰਾਂ ਦੇ ਚਿਟੇ, ਨੀਲੇ, ਪੀਲੇ ਰੰਗ ਵਾਲੇ ਦੇਸੀ ਅਰ ਵਲੈਤੀ ਫੁਲਾਂ ਦੀਆਂ ਕਤਾਰਾਂ ਸੀ। ਗੁਬਿੰਦ ਲਾਲ ਉਸੇ ਜਗਾ ਬੈਠਣਾ ਪਸੰਦ ਕਰਦਾ ਸੀ। ਚਾਂਦਨੀ ਰਾਤ ਵਿਚ ਕਦੀ ਕਦੀ ਉਹ ਰਜਨੀ ਨੂੰ ਵੀ ਲੈ ਔਂਦਾ ਸੀ। ਰਜਨੀ ਅਧਨੰਗੀ ਇਸਤਰੀ ਦੀ ਮੂਰਤ ਨੂੰ ਦੇਖ ਕੇ ਗਾਲਾਂ ਕਢਣ ਲੱਗ ਜਾਂਦੀ। ਕਦੀ ਆਪਣੇ ਦੁਪੱਟੇ ਨਾਲ ਉਸ ਦਾ ਕੋਈ ਅੰਗ ਹੀ ਢਕ ਦੇਂਂਦੀ ਅਰ ਕਦੀ ਘਰ ਕੋਈ ਚੰਗੀ ਜਹੀ ਸਾੜ੍ਹੀ ਲਿਆ ਕੇ ਹੀ ਬੰਨ੍ਹ ਦੇਂਂਦੀ।
ਅਜ ਉਸੇ ਜਗ੍ਹਾ ਤੇ ਇਕੱਲਾ ਬੈਠਾ ਗਬਿੰਦ ਲਾਲ ਬਾਰੂਨੀ ਤਲਾ ਦੀਆਂ ਖਾਮੋਸ਼ ਲਹਿਰਾਂ ਨੂੰ ਦੇਖ ਰਿਹਾ ਸੀ। ਦੇਖਦੇ ਦੇਖਦੇ ਉਸ ਨੇ ਦੇਖਿਆ ਕਿ ਤਲਾ ਦੀਆਂ ਪੌੜੀਆਂ ਉਤੇ ਰਾਣੀ ਬਗਲ ਵਿਚ ਘੜਾ ਦਬਾਈ ਹੇਠਾਂ ਉਤਰ ਰਹੀ ਹੈ। ਹੋਰ ਕੋਈ ਚੀਜ਼ ਨਾ
੬੯