ਪੰਨਾ:ਵਸੀਅਤ ਨਾਮਾ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿੱਨੇ ਹੀ ਸਾਫ ਕਪੜੇ ਪਏ ਹਨ। ਵਾਲ ਬਿਨਾ ਤੇਲ ਤੋਂ ਘਾਹ ਵਰਗੇ ਸੁਕੇ ਹੋ ਗਏ। ਖਾਣ ਵੇਲੇ ਰੋਜ ਬਹਾਨਾ ਕਰ ਦਿੰਦੀ ਕਿ ਅਜ ਮੈਂ ਨਹੀਂ ਖ਼ਾਵਾਂਗੀ, ਮੈਨੂੰ ਬੁਖਾਰ ਚੜ੍ਹਿਆ ਹੋਇਆ ਹੈ। ਸਸ ਵੈਦ ਨੂੰ ਸਦ ਕੇ ਦਵਾ ਦਵੋ ਦੀ ਅਰ ਇਕ ਦਾਸੀ ਨੂੰ ਕਹਿ ਦਿੰਦੀ ਕਿ ਇਹ ਦਵਾ ਬਹੂ ਰਾਣੀ ਨੂੰ ਖਵਾ ਦਵੀਂ ਪਰ ਬਹੂ ਰਾਣੀ ਦਵਾ ਲੈ ਕੇ ਖਿੜਕੀ ਵਿਚ ਬਾਹਰ ਸੁਟ ਦਿੰਦੀ।

ਹੌਲੀ ਹੋਲੀ ਇਹ ਸਾਰਾ ਉਪਦਰ ਬੀਰੀ ਕੋਲੋਂ ਸਹਿਨ ਨ ਹੋ ਸਕਿਆ। ਇਕ ਦਿਨ ਕਹਿਨ ਲਗੀ-ਬਹੂ, ਇਹ ਤੇਰੀ ਕੀ ਹਾਲਤ ਹੈ, ਕਿਸ ਲਈ ਤੂੰ ਖਾਨਾ ਪੀਨਾ ਸੌਨਾ ਛਡ ਦਿਤਾ ਹੈ? ਕੀ ਉਹ ਇਕ ਦਿਨ ਵੀ ਤੇਰੀ ਗਲ ਸੋਚਦੇ ਹਨ? ਤੂੰ ਰੋ ਰੋ ਕੇ ਮਰ ਰਹੀ ਹੈਂਂ ਅਰ ਉਹ ਹੁਕੇ ਦੀ ਨਾਲੀ ਮੂੰਹ ਵਿਚ ਪਾ ਅਖਾਂ ਬੰਦ ਕਰ ਰਾਣੀ ਦਾ ਖਿਆਲ ਦਿਲ ਵਿਚ ਰਖ ਅਨੰਦ ਨਾਲ ਬੈਠ ਰਿਹਾ ਹੈ।

ਰਜਨੀ ਨੇ ਜਰ ਦੀ ਇਕ ਥਪੜ ਬੀਰੀ ਦੇ ਮੂੰਹ ਤੇ ਮਾਰਿਆ ਅਰ ਰੋਂਦੇ ਰੋਂਦੇ ਕਿਹਾ-ਜੋ ਤੇਰੇ ਜੀ ਵਿਚ ਔਂਦਾ ਹੈ ਤੂੰ ਉਹੋ ਕਹਿੰਦੀ ਏਂਂ, ਜੇ ਇਸੇ ਤਰਾਂ ਕਹਿਨਾ ਹੈ ਤਾਂ ਏਥੋਂ ਉਠ ਕੇ ਚਲੀ ਜਾ।

ਬੀਰੀ ਬੋਲੀ-ਕੀ ਚਪੇੜ ਮਾਰਨ ਨਾਲ ਕਿਸੇ ਦਾ ਮੂੰਹ ਬੰਦ ਹੋ ਜਾਂਦਾ ਹੈ? ਤੁਹਾਡੇ ਗੁਸੇ ਤੋਂ ਡਰਦੀ ਮੈਂ ਕੁਛ ਨਹੀਂ ਕਹਾਂਗੀ, ਪਰ ਕਹੇ ਬਿਨਾ ਰਹਿ ਵੀ ਨਹੀਂ ਸਕਦੀ। ਜਰਾਂ ਪਾਜੀ ਮਾਲੀ ਨੂੰ ਤੇ ਬੁਲਾ ਕੇ ਪੁਛੋ ਜੇ ਰਾਣੀ ਰਾਤ ਨੂੰ ਗੁਬਿੰਦ ਲਾਲ ਦੇ ਬਗੀਚੇ ਵਿਚ ਆਈ ਸੀ ਕਿ ਨਹੀਂ?

ਬੀਰੀ ਅਭਾਗਨੀ ਸੀ। ਤਾਈਉਂ ਤਾਂ ਸਵੇਰੇ ਸਵੇਰੇ ਇਹ ਗਲ ਰਜਨੀ ਨੂੰ ਕਹੀ ਸੀ। ਰਜਨੀ ਨੇ ਉਠ ਕੇ ਬੀਰੀ ਨੂੰ ਥਪੜ ਤੇ ਥਪੜ, ਮੁਕੇ ਤੇ ਮੁਕੇ ਮਾਰ, ਧਕੇ ਦੇ ਕੇ ਭੁਏ ਸੁਟ ਦਿਤਾ, ਵਾਲਾਂ ਤੋਂ ਫੜ ਘਸੀਟਿਆ ਅਰ ਅਖੀਰ ਵਿਚ ਆਪ ਵੀ ਰੋਣ ਲਗ ਪਈ।

ਬੀਰੀ ਰਜਨੀ ਦੇ ਥਪੜ ਮੁਕੇ ਖਾ ਕੇ ਕਦੀ ਵੀ ਗੁਸੇ ਨਹੀਂ ਸੀ ਹੁੰਦੀ, ਪਰ ਅਜ ਕੁਛ ਉਸ ਨੂੰ ਗੁਸਾ ਆ ਗਿਆ। ਉਸ ਨੇ ਕਿਹਾ-

੮੦