ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਨੂੰ ਮਾਰਨ ਨਾਲ ਕੀ ਹੋਵੇਗਾ, ਮੈਂ ਤੁਸਾਂ ਲਈ ਹੀ ਤਾਂ ਇਹ ਕਹਿ ਰਹੀ ਹਾਂ। ਤੁਸਾਂ ਦੀ ਗਲ ਲੈ ਕੇ ਲੋਕ ਤਰਾਂ ਤਰਾਂ ਦੀਆਂ ਗਲਾਂ ਕਰ ਰਹੇ ਹਨ...... ਮੈਂ ਸਹਿ ਨਹੀਂ ਸਕਦੀ। ਜੇ ਤੁਹਾਨੂੰ ਵਿਸ਼ਵਾਸ ਨਾ ਹੋਵੇ ਤਾਂ ਪਾਰੋ ਨੂੰ ਬੁਲਾ ਕੇ ਪੁਛ ਲਉ।

ਰਜਨੀ ਨੇ ਦੁਖ ਅਰ ਗੁਸੇ ਨਾਲ ਰੋ ਕੇ ਕਿਹਾ-ਤੂੰ ਪੁਛਨਾ ਹੈ ਤਾਂ ਪੁਛ ਲੈ। ਮੈਂ ਤੇਰੇ ਵਰਗੀ ਲੁਚੀ ਨਹੀਂ ਹਾਂ ਜੋ ਆਪਣੇ ਸਵਾਮੀ ਦੀ ਗਲ ਪਾਰੋ ਮਾਲਨ ਕੋਲੋਂ ਪੁਛਨ ਜਾਵਾਂ। ਤੂੰ ਏਨੀਆਂ ਵਧ ਵਧ ਕੇ ਗਲਾਂ ਕਰਦੀ ਹੈਂ। ਵਡੀ ਬਹੂ ਨੂੰ ਕਹਿ ਕੇ ਤੈਨੂੰ ਝਾੜੂ ਮਾਰ ਕੇ ਨਿਕਲਵਾ ਦਵਾਂਗੀ। ਮੇਰੇ ਅਗੋਂ ਹਟ ਜਾ।

ਉਸ ਸਮੇਂ ਸਵੇਰ ਦਾ ਵੇਲਾ ਸੀ। ਰੁਖਾ ਸੁਖਾ ਖਾ ਕੇ ਬੀਰੀ ਕਰੋਧ ਦੇ ਮਾਰੇ ਚਲੀ ਗਈ।ਇਧਰ ਰਜਨੀ ਸਿਰ ਉਚਾ ਕਰ, ਅਖਾਂ ਵਿਚ ਅਥਰੂ ਲਿਆ, ਹਥ ਜੋੜ ਕੇ ਦਿਲ ਵਿਚ ਗੁਬਿੰਦ ਲਾਲ ਨੂੰ ਕਹਿਣ ਲਗੀ-ਹੇ ਮੇਰੇ ਗੁਰੂ, ਮੇਰੇ ਸਵਾਮੀ! ਕੀ ਤੁਸੀਂ ਉਸ ਦਿਨ ਮੇਰੇ ਕੋਲੋਂ ਇਹੋ ਗਲ ਛੁਪਾ ਰਖੀ ਸੀ?

ਉਹ ਸੋਚਨ ਲਗੀ ਜੇ ਇਸ ਤਰਾਂ ਹੋਇਆ ਤਾਂ ਮੈਂ ਮਰ ਜਾਵਾਂਗੀ। ਪਰ ਮੇਰੇ ਸਵਾਮੀ ਨ ਵਿਸ਼ਵਾਸੀ ਹੋ ਜਾਨ ਇਹ ਕਿਸਤਰਾਂ ਹੋ ਸਕਦਾ ਏ? ਪਰ ਇਹ ਬੀਰੀ ਜੋ ਕਹਿੰਦੀ ਏ, ਕੀ ਇਹ ਝੂਠ ਏ? ਜੋ ਸਚ ਏ ਤਾਂ ਮੇਰੇ ਮਰ ਜਾਨ ਤੇ ਹੀ ਇਸ ਦਾ ਅੰਤ ਹੋਵੇਗਾ।

ਹਿੰਦੂ ਲੜਕੀ ਮਰਨਾ ਬੜਾ ਸਹਿਜ ਸਮਝਦੀ ਏ।


੮੧